ਅਪਰਾਧਸਿਆਸਤਖਬਰਾਂ

ਪੈਂਟ ਚ ਪੇਸ਼ਾਬ ਕਰਨ ‘ਤੇ ਬੱਚੇ ਦਾ ਆਂਗਣਵਾੜੀ ਵਰਕਰ ਨੇ ਗੁਪਤ ਅੰਗ ਸਾੜਿਆ

ਤੁਮਾਕਰੂ-ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ ਦੀ ਇੱਕ ਆਂਗਣਵਾੜੀ ਵਰਕਰ ਨੇ ਤਿੰਨ ਸਾਲ ਦੇ ਬੱਚੇ ਦੇ ਗੁਪਤ ਅੰਗ ਨੂੰ ਸਾੜ ਦਿੱਤਾ, ਕਿਉਂਕਿ ਇਹ ਬੱਚਾ ਵਾਰ-ਵਾਰ ਪੇਸ਼ਾਬ ਕਰ ਰਿਹਾ ਸੀ, ਤੇ ਇਕ ਦੋ ਵਾਰ ਤਾਂ ਨੰਨੇ ਬੱਚੇ ਨੇ ਪੈਂਟ ਚ ਹੀ ਪੇਸ਼ਾਬ ਕਰ ਦਿਤਾ, ਏਸ ਤੋਂ ਖਿੱਝੀ ਆਂਗਣਵਾੜੀ ਵਰਕਰ ਨੇ ਜੁਆਕ ਤੇ ਏਨਾ ਤਸ਼ਦਦ ਕੀਤਾ। ਹੋਰ ਵੀ ਕਈ ਬੱਚਿਆਂ ਤੇ ਇਹ ਬੀਬੀ ਇਉਂ ਹੀ ਜ਼ਲਮ ਕਰਦੀ ਸੀ, ਪਰ ਏਸ ਬੱਚੇ ਤੇ ਤਾਂ ਹੱਦ ਹੀ ਤੋੜ ਦਿਤੀ ਤਾਂ ਪਿੰਡ ਦੇ ਲੋਕਾਂ ਨੇ ਦੁਖੀ ਹੋ ਕੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਸ਼ਿਕਾਇਤ ਦਿਤੀ, ਤੇ ਨਾਲ ਹੀ ਪੁਲਸ ਕੋਲ ਵੀ ਸ਼ਿਕਾਇਤ ਦਿਤੀ ਗਈ ਹੈ।

ਜਦ ਵਿਭਾਗ ਤੇ ਪੁਲਸ ਨੇ ਮੁਲਜ਼ਮ ਆਂਗਣਵਾੜੀ ਵਰਕਰ ਤੋਂ ਏਸ ਘਟਨਾ ਬਾਰੇ ਪੁਛਗਿਛ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਤਾਂ  ਇਕ ਮਚਦੀ ਸੋਟੀ ਲੈ ਕੇ ਬੱਚੇ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਅਚਾਨਕ ਅੱਗ ਲੱਗ ਗਈ, ਮੇਰਾ ਕੋਈ ਕਸੂਰ ਨਹੀਂ, ਇਹ ਐਕਸੀਡੈਂਟ ਹੈ, ਪੁਲਸ ਦਾ ਕਹਿਣਾ ਹੈ ਕਾਰਵਾਈ ਕਰਾਂਗੇ।

Comment here