ਟੋਹਾਣਾ-ਹਰਿਆਣਾ ‘ਦੇ ਟੋਹਾਣਾ ਵਿੱਚ ਚੱਲਦੀ ਰੇਲ ਗੱਡੀ ਵਿੱਚ ਇਕ ਬਦਮਾਸ਼ ਨੇ ਇੱਕ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ, ਔਰਤ ਨੇ ਵਿਰੋਧ ਕੀਤਾ ਤਾਂ ਉਸ ਨੂੰ ਚੱਲਦੀ ਟਰੇਨ ਤੋਂ ਹੇਠਾਂ ਸੁੱਟ ਦਿੱਤਾ ਗਿਆ। ਇਸ ਦੌਰਾਨ ਮਹਿਲਾ ਦਾ 9 ਸਾਲ ਦਾ ਬੱਚਾ ਵੀ ਉਸ ਦੇ ਨਾਲ ਮੌਜੂਦ ਸੀ ਜੋ ਡੱਬੇ ਵਿੱਚ ਇਕੱਲਾ ਰਹਿ ਗਿਆ। ਬਾਅਦ ‘ਚ ਦੋਸ਼ੀ ਨੌਜਵਾਨ ਨੇ ਟੋਹਾਣਾ ਰੇਲਵੇ ਸਟੇਸ਼ਨ ‘ਤੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਸ਼ੇ ‘ਚ ਸੀ ਅਤੇ ਡੱਬੇ ‘ਚ ਕਿਸੇ ਹੋਰ ਦੇ ਨਾ ਹੋਣ ਦਾ ਫਾਇਦਾ ਉਠਾਉਂਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਮਾਸੂਮ ਨੇ ਵਾਰਦਾਤ ਦੀ ਜਾਣਕਾਰੀ ਆਪਣੇ ਪਿਤਾ ਅਤੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਔਰਤ ਆਪਣੇ ਬੱਚੇ ਨਾਲ ਟਰੇਨ ‘ਚ ਸਵਾਰ ਹੋ ਕੇ ਟੋਹਾਣਾ ਆ ਰਹੀ ਸੀ। ਇਸ ਦੌਰਾਨ ਉਹ ਦੋਵੇਂ ਪੂਰੇ ਡੱਬੇ ਵਿਚ ਇਕੱਲੇ ਸਨ। ਫਿਰ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਟਰੇਨ ਵਿੱਚ ਚੜ੍ਹ ਗਿਆ ਅਤੇ ਔਰਤ ਨਾਲ ਛੇੜਛਾੜ ਕਰਨ ਲੱਗਾ। ਉਸ ਨੇ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਔਰਤ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਚਲਦੀ ਟਰੇਨ ਤੋਂ ਧੱਕਾ ਦੇ ਦਿੱਤਾ। ਜਦੋਂ ਟਰੇਨ ਟੋਹਾਣਾ ਪਹੁੰਚੀ ਤਾਂ ਮਾਸੂਮ ਨੇ ਆਪਣੇ ਪਿਤਾ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਔਰਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਕਰੀਬ 6 ਘੰਟੇ ਦੀ ਭਾਲ ਤੋਂ ਬਾਅਦ ਪੁਲਿਸ ਨੂੰ ਮਹਿਲਾ ਦੀ ਲਾਸ਼ ਰੇਲਵੇ ਟਰੈਕ ਦੇ ਕੋਲ ਝਾੜੀਆਂ ‘ਚੋਂ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

Comment here