ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਨਸ਼ੇ ਨੇ ਦੋ ਸਕੇ ਭਰਾਵਾਂ ਸਣੇ ਲਈਆਂ 3 ਜਾਨਾਂ

ਖਡੂਰ ਸਾਹਿਬ-ਪੰਜਾਬ ਚ ਕੁਝ ਥਾਵਾਂ ਤੋਂ ਸ਼ਰਾਬ ਫੜੀ ਗਈ, ਕੀ ਮੀਡੀਆ ਤੇ ਕੀ ਸਰਕਾਰ ਦੇ ਆਈ ਟੀ ਸੈਲ ਵਾਲੇ ਵੱਡੀਆਂ ਮੱਲਾਂ ਮਾਰਨ ਵਾਂਗ ਏਸ ਮਸਲੇ ਨੂੰ ਜੋਰ-ਸ਼ੋਰ ਨਾਲ ਪ੍ਰਚਾਰ ਰਹੇ ਨੇ … ਪਰ ਚਿੱਟੇ ਨਾਲ ਪੰਜਾਬ ਚ ਫਿਰ ਰਹੀ ਸਿਵਿਆਂ ਦੀ ਕਾਲੋਂ ਵੱਲ ਕੋਈ ਦੇਖਦਾ ਈ ਨੀਂ..।

ਖਡੂਰ ਸਾਹਿਬ ਕੋਲ ਪੈਂਦੇ ਪਿੰਡ ਧੁੰਨ ਢਾਏ ਵਾਲਾ ਚ ਕਿਸਾਨ ਪਰਿਵਾਰ ਨਾਲ ਸਬੰਧ ਰਖਣ ਵਾਲੇ ਦੋ ਸਕੇ ਭਰਾਵਾਂ ਦੀ ਇੱਕ ਦਿਨ ਦੇ ਵਕਫੇ ਵਿੱਚ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਇਥੇ ਮੁਖਤਿਆਰ ਸਿੰਘ ਦੇ 23 ਸਾਲਾ ਪੁੱਤ ਅੰਗਰੇਜ਼ ਸਿੰਘ ਦੀ ਬੀਤੇ ਵੀਰਵਾਰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ। ਅੰਗਰੇਜ਼ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ  ਦੇ ਭੋਗ ਸ਼ਨੀਵਾਰ ਨੂੰ ਪਾਏ ਜਾਣੇ ਸਨ ਕਿ ਅਜ ਸ਼ੁਕਰਵਾਰ ਨੂੰ ਛੋਟੇ ਭਰਾ 21 ਸਾਲਾ ਗੁਰਮੇਲ ਸਿੰਘ ਦੀ ਵੀ ਚਿਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਗੁਰਮੇਲ ਸਿੰਘ ਦਾ ਵਿਆਹ ਦਸ ਮਹੀਨੇ ਪਹਿਲਾਂ ਹੋਇਆ ਸੀ। ਪਰਿਵਾਰ ਨੇ ਇਹ ਕਹਿੰਦੇ ਹੋਏ ਕਾਨੂੰਨੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦਾ ਘਰ ਨਸ਼ੇ ਨਾਲ ਤਬਾਹ ਹੋ ਗਿਆ ਹੈ, ਹੁਣ ਕਾਨੂੰਨੀ ਕਾਰਵਾਈ ਦਾ ਕੋਈ ਫਾਇਦਾ ਨਹੀਂ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਚਿੱਟਾ ਸ਼ਰੇਆਮ ਵਿਕਦਾ ਹੈ, ਜਵਾਨ ਮੁੰਡੇ ਇਹਦੀ ਭੇਟ ਚੜੀ ਜਾ ਰਹੇ ਨੇ, ਸਰਕਾਰਾਂ ਤੇ ਪੁਲਸ ਕੋਈ ਕਾਰਵਾਈ ਨਹੀ ਕਰ ਰਹੇ।

ਓਧਰ ਲੁਧਿਆਣਾ ਦੇ ਪਿੰਡ ਚੱਕ ਕਲਾਂ ਚ ਵੀ ਚਿੱਟੇ ਨੇ ਇਕ ਸਿਵਾ ਬਾਲਿਆ ਹੈ, ਇੱਥੇ 27 ਸਾਲਾ ਪਵਨਦੀਪ ਵਰਮਾ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਹੈ ਕਿ ਪਵਨਦੀਪ ਨੂੰ ਉਸ ਦੇ ਮਜ਼ਦੂਰ ਸਾਥੀਆਂ ਨੇ ਨਸ਼ਾ ਦਿਤਾ ਸੀ, ਜੋ ਓਵਰਡੋਜ਼ ਹੋ ਗਿਆ  ਤੇ ਉਸ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਸ਼ਿਕਾਇਤ ਲੈ ਲਈ ਹੈ, ਜਾਂਚ ਕਰ ਰਹੇ ਹਾਂ।

(ਤਸਵੀਰਾਂ- ਸਪੋਕਸਮੈਨ ਤੋਂ ਧੰਨਵਾਦ ਸਹਿਤ)

Comment here