ਸਿਆਸਤਖਬਰਾਂਦੁਨੀਆ

100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ, ਜਥੇਦਾਰ ਕੁਲਵੰਤ ਸਿੰਘ ਪਹਿਲੇ ਸਥਾਨ ‘ਤੇ

ਲੰਡਨ-ਯੂਕੇ ਦੀ ਸਿੱਖ ਸੰਸਥਾ ‘ਦਿ ਸਿੱਖ ਗਰੁੱਪ’ ਵੱਲੋਂ ਜਾਰੀ ‘ਦਿ ਸਿੱਖਸ 100’ ਸੂਚੀ ਦੇ ਤਾਜ਼ਾ 11ਵੇਂ ਅਡੀਸ਼ਨ ਵਿਚ ਸੰਸਾਰ ਦੇ 100 ਪ੍ਰਭਾਵਸ਼ਾਲੀ ਸਿੱਖਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਨਾਂ ਵੀ ਦਰਜ ਕੀਤਾ ਗਿਆ ਹੈ। ਇਸ ਸੂਚੀ ਵਿਚ ਥਾਂ ਪਾਉਣ ਵਾਲੇ ਹੋਰਾਂ ਸਿੱਖਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਦੀਪ ਪੁਰੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੈਨੇਡਾ ਦੇ ਰੱਖਿਆ ਮੰਤਰੀ ਤੇ ਸੰਸਦ ਮੈਂਬਰ ਹਰਜੀਤ ਸਿੰਘ ਸੱਜਣ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਖਾਲਸਾ ਏਡ ਦੇ ਆਗੂ ਰਵੀ ਸਿੰਘ, ਪੰਜਾਬੀ ਗਾਇਕ ਦਿਲਜੀਤ ਦੁਸਾਂਝ ਆਦਿ ਦੇ ਨਾਂ ਸ਼ਾਮਲ ਹਨ। ਸੰਸਥਾ ਵੱਲੋਂ ਸਾਲ 2022 ਦੀ ਜਾਰੀ ਕੀਤੀ ਸੂਚੀ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ 2022 ਵਿਚ ਵਿਸ਼ਵ ਪੱਧਰ ਉਤੇ ਪ੍ਰਭਾਵਸ਼ਾਲੀ 100 ਸਿੱਖਾਂ ’ਚੋਂ ਤੀਜੇ ਸਥਾਨ ’ਤੇ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੌਥੇ ਸਥਾਨ ’ਤੇ ਹਨ। ਇਸ ਸੂਚੀ ’ਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਪਹਿਲੇ ਸਥਾਨ ਉਤੇ ਹਨ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ਉਤੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਦਰਜ ਹੈ।

Comment here