ਅਜਿਹੀਆਂ ਬਹੁਤ ਵਿਰਲੀਆਂ ਸ਼ਖਸੀਅਤਾਂ ਹਨ, ਜਿਨ੍ਹਾਂ ਪੂਰਾ ਜੀਵਨ ਹੀ ਰੱਬੀ ਪ੍ਰੇਮ ਤੇ ਉਸ ਸੱਚੇ ਦੀ ਬੰਦਗੀ ਵਿਚ ਬਤੀਤ ਕੀਤਾ ਹੋਵੇ। ਪੰਜਾਬ ਦੀ ਧਰਤੀ ’ਤੇ ਅਜਿਹੇ ਨਾਮਰਸੀਏ ਅਤੇ ਆਤਮਿਕ ਤਿਆਗੀ ਮਹਾਂਪੁਰਸ਼ਾਂ ਵਿਚੋਂ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਨੂੰ ਦੇਸ਼-ਵਿਦੇਸ਼ ਵਿਚ ਵਸਣ ਵਾਲੀਆਂ ਲੱਖਾਂ ਸਿੱਖ ਸੰਗਤਾਂ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਯਾਦ ਕਰਦੀਆਂ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੀ ਸਰਸਬਜ਼ ਧਰਤੀ ਨੇ ਭਾਵੇਂ ਅਨੇਕਾਂ ਰੰਗ-ਰਤੜੀਆਂ ਰੂਹਾਂ ਨੂੰ ਜਨਮ ਦਿੱਤਾ ਹੈ, ਪਰ ਸੰਤ ਬਾਬਾ ਜਵਾਲਾ ਸਿੰਘ ਵਰਗੇ ਆਤਿਮਕ ਖੋਜੀ ਅਤੇ ਪ੍ਰਭੂ ਨਾਲ ਇਕਮਿਕਕ ਹੋਏ ਮਹਾਂਪੁਰਖ ਬਹੁਤ ਥੋੜ੍ਹੇ ਹਨ। ਸੰਤ ਬਾਬਾ ਜਵਾਲਾ ਸਿੰਘ ਦੀ ਯਾਦ ਵਿਚ ਦੇਸ਼-ਵਿਦੇਸ਼ ਵਿਚ ਸਾਰਾ ਸਾਲ ਹੀ ਸਮਾਗਮ ਚਲਦੇ ਰਹਿੰਦੇ ਹਨ। ਬਾਬਾ ਜਵਾਲਾ ਸਿੰਘ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਲੰਗੇਰੀ ਵਿਖੇ ਸ. ਨਾਰਾਇਣ ਦੇ ਗ੍ਰਹਿ ਵਿਖਏ ਬੀਬੀ ਰਾਜ ਕੌਰ ਦੀ ਕੁੱਖ ਤੋਂ 21 ਵਿਸਾਖ ਅਰਥਾਤ 3 ਮਈ, 1889 ਈ. ਨੂੰ ਹੋਇਆ। ਬਚਪਨ ਵਿਚ ਹੀ ਆਪ ਸਰੀਰਕ ਪੱਖ ਤੋਂ ਰਿਸ਼ਟ-ਪੁਸ਼ਟ ਸਨ, ਪ੍ਰਭੂ ਭਗਤੀ ਦੀ ਲਗਨ ਹੋਣ ਕਰਕੇ ਜ਼ਿਆਦਾ ਇਕਾਂਤ ਵਿਚ ਰਹਿਣਾ ਪਸੰਦ ਕਰਦੇ ਸਨ। 18 ਸਾਲ ਦੀ ਭਰ ਜਵਾਨ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋ ਗਏ। ਫ਼ੌਜੀ ਨੌਕਰੀ ਦੌਰਾਨ ਆਪ ਦੀ ਪਲਟਨ ਰਾਵਲਪਿੰਡੀ ਛਾਉਣ (ਲਹਿੰਦੇ ਪੰਜਾਬ) ਵਿਚ ਤਾਇਨਾਤ ਸੀ। ਇੱਥੋਂ ਆਪ ਜੀ ਨੂੰ ਆਤਮਿਕ ਖੋਜੀ ਬਿਰਤੀ ਅਤੇ ਬੰਦਗੀ ਦੀ ਲਗਨ ਹੋਤੀ ਮਰਦਾਨ ਸੰਪਰਦਾ ਦੇ ਅਸਥਾਨ ’ਤੇ ਲੈ ਗਈ। ਇਸ ਸੰਪਰਦਾ ਦੇ ਤਿਆਗੀ ਤੇ ਵੈਰਾਗੀ ਮਹਾਂਪੁਰਸ਼ ਸੰਤ ਬਾਬਾ ਕਰਮ ਸਿੰਘ ਦੁਆਰਾ ਵਰੋਸਾਈ ਮਹਾਨ ਹਸਤੀ ਬਾਬਾ ਆਇਆ ਸਿੰਘ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮਹਾਨ ਹਸਤੀ ਦੀ ਮਿਹਨਾਤੀਸ਼ੀ ਖਿੱਚ ਨੇ ਹਮੇਸ਼ਾ ਲਈ ਬਾਬਾ ਜਵਾਲਾ ਸਿੰਘ ਨੂੰ ਆਪਣਾ ਸੇਵਾਦਾਰ ਬਣਾ ਕੇ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀ ਮਹਾਨ ਸੇਵਾ ਲਈ ਸਮਰਪਿਤ ਕਰ ਦਿੱਤਾ।
1917 ਈ. ਵਿਚ ਦਸ ਸਾਲ ਦੀ ਫ਼ੌਜ ਦੀ ਨੌਕਰੀ ਪੂਰੀ ਹੋਣ ਤੋਂ ਪਹਿਲਾਂ ਹੀ ਪੱਕੇ ਤੌਰ ਤੇ ਹੋਤੀ ਮਰਦਾਨ ਦੇ ਅਸਥਾਨ ’ਤੇ ਪਹੁੰਚ ਗਏ। ਹੁਣ ਉਹ ਸਿਪਾਹੀ ਨਹੀਂ, ੰਤ ਬਣ ਚੁੱਕੇ ਸਨ। ਬਾਬਾ ਆਇਆ ਸਿੰਘ ਦੀ ਸੰਗਤ ਵਿਚ ਰਹਿ ਕੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ, ਤਿਆਗ, ਲੋਕ ਭਲਾਈ ਅਤੇ ਪਰਉਪਕਾਰ ਵਰਗੇ ਮਹਾਨ ਗੁਣਾਂ ਦਾ ਏਨਾ ਵਿਸਥਾਰ ਹੋਇਆ ਕਿ ਸਮੁੱਚੇ ਸੰਸਾਰ ਨੂੰ ਆਪਣੀ ਬੁੱਕਲ ਵਿਚ ਲੈ ਕੇ ਲੋਕ ਭਲੇ ਲੀ ਉਮਾਹ ਤੇ ਉਤਸ਼ਾਹ ਪੈਦਾ ਹੋ ਗਿਆ। ਬ੍ਰਹਮ ਗਿਆਨ ਦੀ ਅਵਸਥਆ ਵਿਚ ਪਹੁੰਚ ਕੇ ਤੇਰ-ਮੇਰ ਹਮੇਸ਼ਾ ਲਈ ਮਿਟ ਗਿਆ। ਕਣ-ਕਣ ਵਿਚ ਵਸੇ ਪ੍ਰਭੂ ਪਿਆਰ ਵਿਚ ਰੰਗੇ ਗਏ। ਸਾਡਾ ਸਮਾਜ ਜਿਨ੍ਹਾਂ ਲੋਕਾਂ ਨੂੰ ਬਉਰੇ ਜਾਂ ਮਸਤ ਕਹਿੰਦਾ ਸੀ, ਅਜਿਹੇ ਅਨੇਕਾਂ ਰੱਬ ਦੇ ਪਿਆਰਿਆਂ ਵਿਚੋਂ ਉਨ੍ਹਾਂ ਨੂੰ ਪ੍ਰਭੂ-ਪਿਆਰ ਦੇ ਝਲਕਾਰੇ ਦਿਖਾਈ ਦਿੱਤੇ। ਦੋ ਸਾਲ ਤੱਕ ਹੋਤੀ ਮਰਦਾਨ ਸੰਪਰਦਾ ਦੇ ਬਾਬਾ ਆਇਆ ਸਿੰਘ ਦੀ ਸੰਗਤ ਵਿਚ ਰਹਿਣ ਤੋਂ ਬਾਅਦ ਉਨ੍ਹਾਂ ਦੇ ਹੁਕਮ ਮੁਤਾਬਿਕ ਇਸ ਰੱਬੀ ਰੰਗ ਵਿਚ ਰੰਗੀ ਆਤਮਾ ਨੂੰ ਵਾਪਸ ਪਿੰਡ ਲੰਗੇਮੀ (ਹੁਸ਼ਿਆਰਪੁਰ) ਆਉਣਾ ਪਿਆ। ਹੁਣ ਪਿੰਡ ਪਹੁੰਚ ਘਰੇਲੂ ਅਤੇ ਖੇਤੀ ਬਾੜੀ ਕੰਮ ਵਿਚ ਕੋਈ ਰੁਚੀ ਨਹੀਂ ਸੀ। ਰੱਬੀ ਰੰਗ ਵਿਚ ਰਹਿੰਦਿਆਂ ਮਨੁੱਖਤਾ ਵਿਚੋਂ ਹਰ ਸਮੇਂ ਕਾਦਰ ਦੀ ਕੁਦਰਤ ਦੇ ਨਜ਼ਾਰੇ ਮਾਣਦਿਆਂ ਹੁਸ਼ਿਆਰਪੁਰ ਦੇ ਦੱਖਣ-ਪੱਛਣ ਵਲ ਫਗਵਾੜਾ ਰੋਡ ਤੇ ਹਰਖਵਾਲ ਦੇ ਸਥਾਨ ’ਤੇ ਸਿੱਖੀ ਦਾ ਪ੍ਰਚਾਰ ਕੇਂਦਰ ਸਥਾਪਿਤ ਕੀਤਾ। ਉਸ ਸਮੇਂ ਸਿੱਖੀ ਨੂੰ ਦਰਪੇਸ਼ ਚੁਣੌਤੀਆਂ ਮੌਕੇ ਆਪ ਪੰਥਕ ਕਾਰਜਾਂ ਲਈ ਮੂਹਰਲੀ ਕਾਤਾਰ ਦੀਆਂ ਸਿੱਖ ਧਾਰਮਿਕ ਸ਼ਖਸੀਅਤਾਂ ਵਜੋਂ ਸਹਿਯੋਗ ਦਿੰਦੇ ਰਹੇ।
ਹਰਖੋਵਾਲ ਦੇ ਇਸ ਅਸਥਾਨ ਨੂੰ ਦੂਰ-ਦੁਰਾਡੇ ਵਸਣ ਵਾਲੀਆਂ ਸਿੱਖ ਸੰਗਤਾਂ ਗੁਰਦੁਆਰਾ ਸੰਤਗੜ੍ਹ ਦੇ ਨਾਂਅ ਨਾਲ ਸਤਿਕਾਰ ਦਿੰਦੀਆਂ ਹਨ। ਸਾਰਾ ਸਾਲ ਸਿੱਖ ਸੰਗਤ ਇਸ ਅਸਥਾਨ ਦੇ ਦਰਸ਼ਨਾਂ ਲਈ ਸੰਗਤ ਪੁੱਜਦੀ ਹੈ। ਅਨੇਕਾਂ ਭੁਲੀਆਂ ਭਟਕੀਆਂ ਰੂਹਾਂ ਨੂੰ ਗੁਰਮਤਿ ਸਿਧਾਂਤਾਂ ਦੀ ਸੋਝੀ ਦਿੰਦਿਆਂ ਆਪ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੁਮੇਲੀ (ਤਹਿਸੀਲ) ਫਗਵਾੜਾ ਵਿਖੇ ਬਾਬਾ ਦਲੀਪ ਸਿੰਘ ਦੇ ਅਸਥਾਨ ’ਤੇ 13 ਨਵੰਬਰ 1957 ਨੂੰ ਸੱਚਖੰਡ ਜਾ ਬਿਰਾਜੇ।
3 ਮਈ ਨੂੰ ਸੰਤ ਬਾਬਾ ਜਵਾਲਾ ਸਿੰਘ ਦੇ ਜਨਮ ਦਿਨ ਞਤੇ ਉਨ੍ਹਾਂ ਦੀ ਯਾਦ ਵਿਚ ਪਿੰਡ ਲੰਗੇਰੀ ਵਿਖੇ ਮਹਾਨ ਗੁਰਮਤਿ ਸਮਾਗਮ ਹੋ ਰਿਹਾ ਹੈ। ਇਸ ਤੋਂ ਇਲਾਵਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਰੱਖਣ ਵਾਲੀਆਂ ਗੁਰਸਿੱਖ ਸਿੱਘ ਸੰਗਤਾਂ ਵੱਖ-ਵੱਖ ਥਾਵਾਂ ’ਤੇ ਦੇਸ਼-ਵਿਦੇਸ਼ ਵਿਚ ਵੀ ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਗੁਰਮਤਿ ਸਮਾਗਮ ਕਰ ਵਾ ਰਹੀਆਂ ਹਨ।
-ਭਗਵਾਨ ਸਿੰਘ ਜੌਹਲ

Comment here