ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਇਕ ਟਵੀਟ ਕਾਫੀ ਚਰਚਾ ਵਿਚ ਹੈ। ਇਸ ਟਵੀਟ ਵਿਚ ਉਹ ਸ਼ਾਇਰੋ-ਸ਼ਾਇਰੋ ਰਾਹੀਂ ਆਪਣੇ ਸਿਆਸੀ ਵਿਰੋਧੀਆਂ ਦੀ ਲਾਹ-ਪਾਹ ਕਰਦੇ ਨਜ਼ਰ ਆ ਹਨ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ- ਇੱਕ ਜ਼ੁਲਮ ਕਰਦੀ ਐ ਤੇ ਇੱਕ ਜ਼ੁਲਮ ਰੋਕਦੀ ਐ..ਤਲਵਾਰ ਤਲਵਾਰ ਚ ਫਰਕ ਹੁੰਦੈ…ਇੱਕ ਕੌਮ ਉੱਤੋਂ ਵਾਰ ਦਿੱਤਾ ਜਾਂਦੈ ਤੇ ਇੱਕ ਦੇ ਉੱਤੋਂ ਕੌਮ ਹੀ ਵਾਰ ਦਿੱਤੀ ਜਾਂਦੀ ਐ ..ਪਰਿਵਾਰ ਪਰਿਵਾਰ ਚ ਫਰਕ ਹੁੰਦੈ…ਇੱਕ ਸਹੂਲਤਾਂ ਦਿੰਦੀ ਐ ਇੱਕ ਮਾਫੀਆ ਪਾਲਦੀ ਐ..ਸਰਕਾਰ ਸਰਕਾਰ ਚ ਫਰਕ ਹੁੰਦੈ…ਇੱਕ ਛਪ ਕੇ ਵਿਕਦੈ ਇੱਕ ਵਿਕ ਕੇ ਛਪਦੈ ਅਖਬਾਰ ਅਖਬਾਰ ਚ ਫਰਕ ਹੁੰਦੈ..ਨੋਟ:ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ ਸਹਿਮਤ ਹੋਣਗੇ ਸਿਰਫ਼ ‘ਇੱਕ’ ਨੂੰ ਛੱਡਕੇ..
ਭਗਵੰਤ ਮਾਨ ਨੇ ਸ਼ਾਇਰੋ-ਸ਼ਾਇਰੀ ਰਾਹੀਂ ਵਿਰੋਧੀਆਂ ਨੂੰ ਦਿੱਤੀਆਂ ਚੋਭਾਂ

Comment here