ਹਰਿਆਣਾ-ਇਥੋਂ ਦੇ ਕੁਝ ਹਿੱਸਿਆਂ ਵਿਚ ਵਧ ਰਹੇ ਕੋਵਿਡ ਕੇਸਾਂ ਦੇ ਮੱਦੇਨਜ਼ਰ ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸਾਰੇ ਸਿਹਤ ਕਾਮਿਆਂ ਅਤੇ ਜਿੱਥੇ ਇਕੱਠ ਸੌ ਵਿਅਕਤੀਆਂ ਤੋਂ ਵੱਧ ਹੈ, ਉੱਥੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਮੰਤਰੀ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਕੋਵਿਡ ਦਾ ਫੈਲਾਅ ਰੋਕਣ ਲਈ ਤਿਆਰੀਆਂ ਤੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਆਉਣ ਵਾਲੇ ਖੰਘ ਤੇ ਜ਼ੁਕਾਮ ਨਾਲ ਪੀੜਤ ਮਰੀਜ਼ਾਂ ਦਾ ਕੋਵਿਡ ਟੈਸਟ ਲਾਜ਼ਮੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਵੱਖਰੇ ਤੌਰ ਉਤੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਵਸਨੀਕਾਂ ਨੂੰ ਜਨਤਕ ਥਾਵਾਂ ‘ਤੇ ਕੋਵਿਡ ਨਾਲ ਸਬੰਧਤ “ਕੀ ਕਰੀਏ ਅਤੇ ਕੀ ਨਾ ਕਰੀਏ” ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ, ਜਿਸ ਵਿੱਚ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਸ਼ਾਮਲ ਹਨ।
ਹਰਿਆਣਾ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਐਤਵਾਰ ਨੂੰ ਰੋਜ਼ਾਨਾ ਸਕਾਰਾਤਮਕਤਾ ਦਰ 5.54 ਪ੍ਰਤੀਸ਼ਤ ਨੂੰ ਛੂਹਣ ਤੋਂ ਬਾਅਦ ਸਰਕਾਰ ਚੌਕਸ ਹੋ ਗਈ। ਐਤਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਰਾਜ ਦੇ ਕੋਵਿਡ -19 ਬੁਲੇਟਿਨ ਵਿੱਚ ਕੁੱਲ 724 ਸਕਾਰਾਤਮਕ ਕੇਸ ਦੱਸੇ ਗਏ, ਜਿਨ੍ਹਾਂ ਵਿਚੋਂ ਉਸ ਦਿਨ ਟੈਸਟ ਕੀਤੇ ਗਏ 4,758 ਨਮੂਨਿਆਂ ਵਿੱਚੋਂ 203 ਸਕਾਰਾਤਮਕ ਪਾਏ ਗਏ। ਸਭ ਤੋਂ ਵੱਧ 411 ਮਾਮਲੇ ਗੁੜਗਾਓਂ ਵਿੱਚ ਸਾਹਮਣੇ ਆਏ ਹਨ, ਜਦੋਂ ਕਿ ਫਰੀਦਾਬਾਦ ਵਿੱਚ 30 ਮਾਮਲੇ ਸਾਹਮਣੇ ਆਏ ਹਨ।
ਹਰਿਆਣਾ ‘ਚ ਮਾਸਕ ਲਾਜ਼ਮੀ : ਅਨਿਲ ਵਿਜ

Comment here