ਸਿਆਸਤਖਬਰਾਂਮਨੋਰੰਜਨ

ਸਿੱਧੂ ਮੂਸੇਵਾਲਾਦੇ ਨਵੇਂ ਗੀਤ ‘ਮੇਰਾ ਨਾਂ’ ਦਾ ਪੋਸਟਰ ਰਿਲੀਜ਼

ਚੰਡੀਗੜ੍ਹ– ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਛੇਤੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਨਵੇਂ ਗੀਤ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। 7 ਅਪ੍ਰੈਲ ਨੂੰ ਸਿੱਧੂਮੂਸੇਵਾਲੇ ਦਾ ‘ਮੇਰਾ ਨਾਂਅ’ ਗੀਤ ਰਿਲੀਜ਼ ਹੋਵੇਗਾ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਤੀਜਾ ਗੀਤ ਰਿਲੀਜ਼ ਹੋ ਰਿਹਾ ਹੈ। ਇਸ ਤੋਂ ਪਹਿਲਾਂ ਗੀਤ ਐਸਵਾਈਐਲ ਵੀ ਆਇਆ ਸੀ, ਜਿਸ ਨੂੰ ਬਾਅਦ ਵਿੱਚ ਯੂਟਿਊਬ ਉਤੇ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ ਸਿੱਧੂਮੂਸੇਵਾਲਾ ਵੱਲੋਂ ਗਾਈ ਵਾਰ ਪਰਿਵਾਰ ਵੱਲੋਂ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ। ਦੱਸ ਦਈਏ ਕਿ ਬੀਤੇ ਸਾਲ ਨਵੰਬਰ ਵਿੱਚ ਇਸਦਾ ਐਲਾਨ ਪ੍ਰਸਿੱਧ ਗਾਇਕ ਸਟੀਲ ਬੈਂਗਲਜ਼ ਅਤੇ ਬਰਨਾ ਬੁਆਏ  ਨੇ ਕੀਤਾ ਸੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਮੁਲਾਕਾਤ ਸਟੀਲ ਬੈਂਗਲਜ਼  ਅਤੇ ਬਰਨਾ ਬੁਆਏ ਨਾਲ ਹੋਈ ਸੀ। ਇਸ ਦੌਰਾਨ ਦੋਵੇਂ ਕਲਾਕਾਰਾਂ ਨੇ ਸਿੱਧੂ ਦੇ ਗੀਤ ਮੇਰਾ ਨਾ ਦਾ ਖੁਲਾਸਾ ਕੀਤਾ ਸੀ। ਦੱਸ ਦਈਏ ਕਿ ਅੱਜ ਪਟਿਆਲਾ ਜੇਲ ਵਿਚੋਂ ਰਿਹਾਅ ਹੋਏ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਅੱਜ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਜਾ ਕੇ ਉਨ੍ਹਾਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ।

Comment here