ਅਜਬ ਗਜਬਖਬਰਾਂਦੁਨੀਆ

ਸ਼ਰਾਬੀ ਮਾਲਕ ਨੇ ਕੁੱਤੇ ਨੂੰ ਵੀ ਬਣਾ’ਤਾ ਸ਼ਰਾਬੀ !

ਲੰਡਨ-ਇਥੇ ਇਕ ਕੁੱਤੇ ਦੀ ਸ਼ਰਾਬ ਦੀ ਆਦਤ ਛੁਡਾਉਣ ਲਈ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਮਾਲਕ ਦੇ ਨਾਲ ਹੀ ਕੁੱਤੇ ਨੂੰ ਵੀ ਸ਼ਰਾਬ ਪੀਣ ਦੀ ਆਦਤ ਪੈ ਗਈ ਸੀ ਪਰ ਹੁਣ ਉਹ ਠੀਕ ਹੈ ਅਤੇ ਉਸ ਦਾ ਇਲਾਜ ਜਾਰੀ ਹੈ। ਕੋਕੋ ਨਾਂ ਦੇ 2 ਸਾਲ ਦੇ ਲੈਬ੍ਰਾਡੋਰ ਨੂੰ ਇਕ ਹੋਰ ਕੁੱਤੇ ਨਾਲ ਐਨੀਮਲ ਰੈਸਕਿਊ ਟਰੱਸਟ ਨੂੰ ਸੌਂਪ ਦਿੱਤਾ ਗਿਆ ਸੀ। ਐਨੀਮਲ ਵੈੱਲਫੇਅਰ ਚੈਰਿਟੀ ਦੇ ਫੇਸਬੁੱਕ ਪੇਜ ਮੁਤਾਬਕ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਦੂਸਰੇ ਕੁੱਤੇ ਨੂੰ ਬਚਾਇਆ ਨਹੀਂ ਜਾ ਸਕਿਆ। ਦੋਹਾਂ ਕੁੱਤਿਆਂ ਨੂੰ ਟਰੱਸਟ ਨੂੰ ਉਸ ਸਮੇਂ ਸੌਂਪਿਆ ਗਿਆ, ਜਦੋਂ ਉਨ੍ਹਾਂ ਨੂੰ ਦੌਰੇ ਪੈਣ ਲੱਗੇ। ਹਾਲਾਂਕਿ, ਕੋਕੋ ਹੁਣ ਪੂਰੀ ਤਰ੍ਹਾਂ ਠੀਕ ਹੋਣ ਵਾਲਾ ਹੈ।
ਪੋਸਟ ‘ਚ ਦੱਸਿਆ ਗਿਆ ਕਿ ਕੋਕੋ ਗੰਭੀਰ ਰੂਪ ਨਾਲ ਬੀਮਾਰ ਹੋ ਰਿਹਾ ਸੀ ਅਤੇ ਉਸ ਨੂੰ 24 ਘੰਟੇ ਦੇਖਭਾਲ ਦੀ ਲੋੜ ਪੈਂਦੀ ਸੀ। ਉਸ ਨੂੰ ਸ਼ਰਾਬ ਛੱਡਣ ਦਾ ਸਖਤ ਲੋੜ ਸੀ। ਕੋਕੋ ਨੂੰ ਦੌਰੇ ਪੈਣ ਲੱਗੇ। ਅਜਿਹੇ ‘ਚ ਉਸ ਨੂੰ ਪੂਰੇ 4 ਹਫ਼ਤਿਆਂ ਤੱਕ ਬੋਹੇਸ਼ ਰੱਖਿਆ ਗਿਆ ਤਾਂ ਜੋ ਉਸ ਵਾਰ-ਵਾਰ ਦੌਰੇ ਨਾ ਪੈਣ ਅਤੇ ਉਸ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾ ਸਕੇ। ਹਾਲਾਂਕਿ, ਹੁਣ ਕੋਕੋ ਪਹਿਲਾਂ ਨਾਲੋਂ ਬਹੁਤ ਹੱਦ ਤੱਕ ਠੀਕ ਹੋ ਚੁੱਕਾ ਹੈ ਤੇ ਨਾਰਮਲ ਕੁੱਤੇ ਵਾਂਗ ਵਿਵਹਾਰ ਕਰ ਰਿਹਾ ਹੈ। ਸੈਂਕਚੁਰੀ ਦੇ ਮੈਨੇਜਰ ਨੇ ਦੱਸਿਆ ਕਿ ਕੋਕੋ ਹੁਣ ਚੰਗੀ ਤਰ੍ਹਾਂ ਰਿਕਵਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਕੋ ਅਸਲ ‘ਚ ਚੰਗੇ ਰਸਤੇ ’ਤੇ ਹੈ। ਉਹ ਆਪਣਾ ਜ਼ਿਆਦਾਤਰ ਸਮਾਂ ਸਾਡੀ ਰਿਸੈਪਸ਼ਨ ‘ਚ ਕੁੜੀਆਂ ਨਾਲ ਖੇਡਣ ਵਿੱਚ ਬਿਤਾਉਂਦਾ ਹੈ।

Comment here