ਨਵੀਂ ਦਿੱਲੀ-ਐਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਪਵਾਰ ਨੇ ਆਪਣੀ ਸਵੈ-ਜੀਵਨੀ ‘ਲੋਕ ਮਾਝੇ ਸੰਗਾਇ-ਰਾਜਨੀਤਿਕ ਆਤਮਕਥਾ’ ਦੇ ਰਿਲੀਜ਼ ਦੌਰਾਨ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ‘ਮੈਂ ਐੱਨਸੀਪੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।’
ਇਸ ਮੌਕੇ ‘ਤੇ ਆਪਣੀ ਪਤਨੀ ਪ੍ਰਤਿਭਾ ਨਾਲ ਮੌਜੂਦ 82 ਸਾਲਾ ਪਵਾਰ ਨੇ ਕਿਹਾ, “ਮੈਨੂੰ ਪਤਾ ਹੈ ਕਿ ਕਦੋਂ ਰੁਕਣਾ ਹੈ… ਮੈਂ ਸੀਨੀਅਰ ਐਨਸੀਪੀ ਨੇਤਾਵਾਂ ਦੀ ਇੱਕ ਕਮੇਟੀ ਬਣਾਈ ਹੈ, ਜੋ ਅਗਲੇ ਪ੍ਰਧਾਨ ਬਾਰੇ ਫੈਸਲਾ ਕਰੇਗੀ।”
ਸ਼ਰਦ ਪਵਾਰ ਦੇ ਇਸ ਐਲਾਨ ਕਾਰਨ ਉੱਥੇ ਮੌਜੂਦ ਐੱਨਸੀਪੀ ਦੇ ਸਾਰੇ ਆਗੂ ਅਤੇ ਵਰਕਰ ਕਾਫੀ ਭਾਵੁਕ ਹੋ ਗਏ ਅਤੇ ਉਨ੍ਹਾਂ ਤੋਂ ਅਸਤੀਫਾ ਵਾਪਸ ਲੈਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਸ਼ਰਦ ਪਵਾਰ ਨੇ ਉਨ੍ਹਾਂ ਨੂੰ ਕਿਹਾ – ਆਓ ਸਾਰੇ ਮਿਲ ਕੇ ਕੰਮ ਕਰੀਏ, ਪਰ ਮੇਰਾ ਅਸਤੀਫਾ ਸਵੀਕਾਰ ਕਰੋ। ਅਜੀਤ ਪਵਾਰ ਨੇ ਐਨਸੀਪੀ ਨੇਤਾਵਾਂ ਅਤੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘ਸਭ ਨੂੰ ਬੇਨਤੀ ਹੈ ਕਿ ਉਹ ਅਸਤੀਫਾ ਵਾਪਸ ਲੈਣ ਲਈ ਵਾਰ-ਵਾਰ ਨਾ ਆਖਣ।
ਸ਼ਰਦ ਪਵਾਰ ਵੱਲੋਂ ਐਨਸੀਪੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦਾ ਐਲਾਨ

Comment here