ਅਪਰਾਧਖਬਰਾਂਚਲੰਤ ਮਾਮਲੇ

ਬੇਅਦਬੀ ਕਰਨ ਵਾਲੇ ਜਸਵੀਰ ਸਿੰਘ ਦੀ ਲਾਸ਼ ਲੈਣ ਨਾ ਆਏ ਵਾਰਸ

ਮੋਰਿੰਡਾ-ਇਥੋਂ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਚ ਬੇਅਦਬੀ ਕਰਨ ਵਾਲੇ ਜਸਵੀਰ ਸਿੰਘ ਦੀ ਰਾਤ ਸਿਵਲ ਹਸਪਤਾਲ ਵਿਚ ਮੌਤ ਹੋਣ ਪਿਛੋਂ ਅੱਜ ਬਾਅਦ ਦੁਪਹਿਰ ਤੱਕ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਉਸ ਦੀ ਦੇਹ ਲੈਣ ਲਈ ਸਿਵਲ ਹਸਪਤਾਲ ਨਹੀਂ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇੰਤਜਾਰ ਕਰਨ ਪਿੱਛੋਂ ਖੁਦ ਉਸ ਦੀ ਲਾਸ਼ ਲੈ ਕੇ ਪਿੰਡ ਗਈ ਹੈ। ਉਧਰ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕੋਈ ਵਿਅਕਤੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਅਕੀਦਾ ਰੱਖਦਾ ਹੈ, ਉਹ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਦੀਆਂ ਅੰਤਿਮ ਰਸਮਾਂ ‘ ਚ ਹਿੱਸਾ ਨਾ ਲਵੇ।
ਗਿਆਨੀ ਰਘਬੀਰ ਸਿੰਘ ਨੇ ਵੀਡੀਓ ਜਾਰੀ ਕਰਕੇ ਸੰਗਤ ਨੂੰ ਅਪੀਲ ਕੀਤੀ ਕੀ ਇਸ ਬੇਅਦਬੀ ਕਾਂਡ ਦੇ ਦੋਸ਼ੀ ਦੀਆਂ ਅੰਤਿਮ ਰਸਮਾਂ ਦੇ ਵਿਚ ਸੰਗਤ ਹਿੱਸਾ ਨਾ ਲਏ ਤੇ ਨਾਲ ਹੀ ਗੁਰੂ ਘਰਾਂ ਦੇ ਪਾਠੀ ਸਿੰਘ ਤੇ ਰਾਗੀ ਸਿੰਘ ਵੀ ਸੇਵਾਵਾਂ ਨਾ ਦੇਣ। ਮੌਤ ਤੋਂ ਪਹਿਲਾਂ ਉਸ ਨੇ ਮਾਨਸਾ ਦੀ ਜੇਲ੍ਹ ਵਿਚ ਪੇਟ ਦਰਦ ਅਤੇ ਛਾਤੀ ਦੀ ਤਕਲੀਫ਼ ਸਬੰਧੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ, ਜਿਨ੍ਹਾਂ ਵੱਲੋਂ ਮੁਢਲੀ ਸਹਾਇਤਾ ਦੇਣ ਉਪਰੰਤ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਬਾਅਦ ਵਿਚ ਤਕਰੀਬਨ ਸਾਢੇ ਨੌਂ ਵਜੇ ਉਸ ਦੀ ਡਾਕਟਰਾਂ ਵਲੋਂ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਉਸ‌ ਨੇ ਜੇਲ੍ਹ ਵਿਚ ਦਰਦ ਤੇ ਸਾਹ ਲੈਣ ਵਿੱਚ ਤਕਲੀਫ ਦੀ ਸ਼ਿਕਾਇਤ ਕੀਤੀ ਸੀ। ਉਸ ਨੂੰ ਤੁਰਤ ਮਾਨਸਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਜਸਵੀਰ ਸਿੰਘ ਨੇ 24 ਅਪਰੈਲ ਨੂੰ ਗੁਰਦੁਆਰੇ ਅੰਦਰ ਦਾਖ਼ਲ ਹੋ ਕੇ ਪਾਠੀ ਸਿੰਘਾਂ ਦੀ ਕੁੱਟਮਾਰ ਵੀ ਕੀਤੀ ਸੀ।

Comment here