ਅਜਬ ਗਜਬਖਬਰਾਂਦੁਨੀਆ

ਸਕਾਟਲੈਂਡ ਦੀਆਂ 4 ਭੈਣਾਂ ਇਕੱਠੀਆਂ ਹੋਈਆਂ ਗਰਭਵਤੀ !

ਲੰਡਨ-ਸਕਾਟਲੈਂਡ ਵਿਚ ਇਕ ਪਰਿਵਾਰ ਦੀਆਂ 6 ਵਿੱਚੋਂ 4 ਧੀਆਂ ਇਕੱਠੀਆਂ ਗਰਭਵਤੀ ਹੋ ਗਈਆਂ ਅਤੇ ਹੁਣ ਉਨ੍ਹਾਂ ਦੀ ਡਿਲੀਵਰੀ ਇੱਕ ਹੀ ਸਾਲ ਵਿਚ ਹੋਣ ਜਾ ਰਹੀ ਹੈ। ‘ਦਿ ਸਨ’ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਸਕਾਟਲੈਂਡ ਦੇ ਸਟਰਲਿੰਗ ਵਿਚ ਰਹਿਣ ਵਾਲੀਆਂ 4 ਸਕੀਆਂ ਭੈਣਾਂ ਇਨ੍ਹੀਂ ਦਿਨੀਂ ਚਰਚਾ ਵਿਚ ਹਨ। ਇਸ ਦਾ ਕਾਰਨ ਉਨ੍ਹਾਂ ਦੀ ਗਰਭ ਅਵਸਥਾ ਹੈ। ਚਾਰਾਂ ਭੈਣਾਂ ਦੀ ਉਮਰ ’ਵਿਚ ਕਾਫੀ ਅੰਤਰ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇੱਕੋ ਸਮੇਂ ਗਰਭਵਤੀ ਹੋ ਗਈਆਂ ਅਤੇ ਹੁਣ ਇਸ ਸਾਲ ਦੇ ਅੰਤ ਤੱਕ ਇਹ ਚਾਰੇ ਭੈਣਾਂ ਬੱਚਿਆਂ ਨੂੰ ਜਨਮ ਦੇਣਗੀਆਂ। ਰਿਪੋਰਟ ਮੁਤਾਬਕ 41 ਸਾਲਾ ਕੇਰੀ ਐਨ ਥੌਮਸਨ, 35 ਸਾਲਾ ਜੇ ਗੁਡਵਿਲ, 29 ਸਾਲਾ ਕੇਲੀ ਸਟੀਵਰਟ ਅਤੇ 24 ਸਾਲਾ ਐਮੀ ਗੁਡਵਿਲ ਸਕੀਆਂ ਭੈਣਾਂ ਹਨ। ਮਾਪਿਆਂ ਦੀਆਂ 6 ਧੀਆਂ ਹਨ, ਜਿਨ੍ਹਾਂ ’ਚੋਂ 4 ਧੀਆਂ ਗਰਭਵਤੀ ਹਨ।
ਤੁਸੀਂ ਸੋਚੋਗੇ ਕਿ ਇਸ ਵਿਚ ਹੈਰਾਨੀ ਵਾਲੀ ਗੱਲ ਕੀ ਹੈ। ਦਰਅਸਲ, ਅਜਿਹੇ ਮਾਮਲੇ ਭਾਵੇਂ ਆਮ ਦੇਖੇ ਅਤੇ ਸੁਣੇ ਗਏ ਹੋਣ, ਪਰ ਰਿਕਾਰਡ ਜਾਂ ਇੰਟਰਨੈੱਟ ਉਤੇ ਬਹੁਤ ਘੱਟ ਦਰਜ ਹੋਏ ਹਨ। ਜਦੋਂ ਭੈਣਾਂ ਨੇ ਇੰਟਰਨੈੱਟ ’ਤੇ ਉਨ੍ਹਾਂ ਦੀ ਸਥਿਤੀ ਦੀ ਖੋਜ ਕੀਤੀ ਤਾਂ ਉਨ੍ਹਾਂ ਨੂੰ ਸਿਰਫ ਦੋ ਕੇਸ ਮਿਲੇ, ਜਿਸ ਵਿੱਚ 4 ਭੈਣਾਂ ਇੱਕੋ ਸਮੇਂ ਗਰਭਵਤੀ ਹੋ ਗਈਆਂ। ਇੱਕ ਮਾਮਲਾ ਅਮਰੀਕਾ ਦਾ ਹੈ ਜਦਕਿ ਦੂਜਾ ਆਸਟ੍ਰੇਲੀਆ ਦਾ ਹੈ। ਇਸ ਕਾਰਨ ਭੈਣਾਂ ਨੂੰ ਆਪਣੀ ਕਹਾਣੀ ਕਾਫੀ ਵਿਲੱਖਣ ਲੱਗ ਰਹੀ ਹੈ।ਕੈਲੀ ਅਤੇ ਜੇ ਦੋਵੇਂ ਇੱਕੋ ਦਿਨ ਯਾਨੀ 22 ਮਈ ਨੂੰ ਆਪਣੇ ਬੱਚਿਆਂ ਨੂੰ ਜਨਮ ਦੇਣਗੀਆਂ। ਕੈਰੀ ਐਨ ਦੀ ਮਿਤੀ ਅਕਤੂਬਰ ਵਿੱਚ ਹੈ ਜਦੋਂ ਕਿ ਐਮੀ ਦੀ ਅਗਸਤ ਵਿੱਚ ਹੈ।

Comment here