ਮਿਲਾਨ-ਇਟਲੀ ਵਿੱਚ ਮਾਨਤੋਵਾ ਜਿਲ੍ਹਾ ਦੇ ਕਸਬਾ ਕਸਤੀਲੳਨੇ ਵਿੱਚ ਰਹਿੰਦੇ ਜਸਵਿੰਦਰ ਸਿੰਘ ਦੀ ਮੌਤ ਹੋਣ ਦਾ ਦੁੱਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਜਸਵਿੰਦਰ ਸਿੰਘ ਵੱਡੀ ਮਿਆਣੀ ਜਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਿਤ ਸੀ। ਮਿਲੀ ਜਾਣਕਾਰੀ ਅਨੁਸਾਰ 42 ਸਾਲਾ ਜਸਵਿੰਦਰ ਸਿੰਘ ਜੋ ਕਿ ਕਾਫੀ ਲੰਬੇ ਸਮੇਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ। ਕੰਮ ਦੌਰਾਨ ਉਹ ਕਰੇਨ ਦੀ ਮਦਦ ਨਾਲ ਸ਼ੈਡ ‘ਤੇ ਰੰਗ ਕਰ ਰਿਹਾ ਸੀ। ਜਿੱਥੇ ਉਸ ਨਾਲ ਦੁਰਘਟਨਾ ਵਾਪਰ ਗਈ। ਉੱਥੋਂ ਜ਼ਖ਼ਮੀ ਹਾਲਤ ਵਿੱਚ ਜਸਵਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ 2 ਦਿਨਾਂ ਦੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਇਟਲੀ ਵਿਚ ਆਪਣੀ ਪਤਨੀ ਅਤੇ 8 ਸਾਲਾ ਬੱਚੇ ਨਾਲ ਰਹਿ ਰਿਹਾ ਸੀ।
ਇਟਲੀ ਵਿਚ ਪੰਜਾਬੀ ਗੱਭਰੂ ਦੀ ਹਾਦਸੇ ‘ਚ ਮੌਤ

Comment here