ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਲਾਰੈਂਸ ਦੇ ਸਾਥੀ ਗੈਂਗਸਟਰਾਂ ਨੇ ਰੀਅਲ ਅਸਟੇਟ ਕਾਰੋਬਾਰੀ ਨੂੰ ਧਮਕਾਇਆ

ਜ਼ੀਰਕਪੁਰ-ਨਿਊ ਜਨਰੇਸ਼ਨ ਅਪਾਰਟਮੈਂਟ ਢਕੌਲੀ ਦੇ ਰੀਅਲ ਅਸਟੇਟ ਕਾਰੋਬਾਰੀ ਲਲਿਤ ਗੋਇਲ  ਨੂੰ ਲਾਰੈਂਸ ਬਿਸ਼ਨੋਈ ਤੇ ਉਸ ਦੇ ਸਾਥੀਆਂ ਵੱਲੋਂ ਪਿਸਤੌਲ ਦੀ ਨੌਕ ‘ਤੇ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਉਸ ਨੂੰ ਦਫ਼ਤਰ ਵਿੱਚ ਹੀ ਬੰਧਕ ਬਣਾ ਕੇ ਸ਼ਹਿਰ ਛੱਡਣ ਦੀ ਧਮਕੀ ਵੀ ਦਿੱਤੀ ਗਈ। ਇਸ ਮਾਮਲੇ ਵਿੱਚ ਜ਼ੀਰਕਪੁਰ ਪੁਲਸ ਨੇ ਲਲਿਤ ਗੋਇਲ ਦੀ ਸ਼ਿਕਾਇਤ ‘ਤੇ 11 ਵਿਅਕਤੀਆਂ iਖ਼ਲਾਫ਼ ਆਈ.ਪੀ.ਸੀ. ਦੀ ਧਾਰਾ 323, 342, 506 ਅਤੇ 149 ਤਹਿਤ ਕੇਸ ਦਰਜ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਖਰੈਤੀ ਲਾਲ ਉਰਫ ਬਿੱਟੂ ਵਾਸੀ ਓਮੈਕਸੀ ਅਪਾਰਟਮੈਂਟ, ਵਿਨੋਦ ਜਿੰਦਲ ਵਾਸੀ ਸੈਕਟਰ-21 ਪੰਚਕੂਲਾ, ਅਕਸਤ ਕੁੱਕੜਬਸੁੱਖਾ (ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ) ਗੌਰਵ ਜਿੰਦਲ, ਵਿਕਾਸ ਕੁਮਾਰ, ਸੰਦੀਪ ਨਾਗਪਾਲ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਲਲਿਤ ਗੋਇਲ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ 11.30 ਵਜੇ ਉਹ ਆਪਣੇ ਦਫ਼ਤਰ ਵਿੱਚ ਮੌਜੂਦ ਸਨ। ਉਸੇ ਸਮੇਂ ਖਰੈਤੀ ਲਾਲ ਅਤੇ ਵਿਨੋਦ ਜਿੰਦਲ ਉਸ ਦੇ ਦਫ਼ਤਰ ਆ ਗਏ। ਕੁਝ ਸਮੇਂ ਬਾਅਦ ਸਾਜ਼ਿਸ਼ ਤਹਿਤ ਸੰਦੀਪ ਘੇਕ, ਵਿਸਾਲ ਬੌਬੀ ਵੀ ਦਫ਼ਤਰ ‘ਚ ਦਾਖਲ ਹੋ ਗਏ ਅਤੇ ਉਸ ਨਾਲ ਗਾਲੀ-ਗਲੋਚ ਕਰਨ ਸ਼ੁਰੂ ਕਰ ਦਿੱਤਾ।
ਜਿਸ ਤੋਂ ਬਾਅਦ ਖਰੈਤੀ ਲਾਲ ਨੇ ਫੋਨ ਕਰਕੇ ਆਪਣੇ ਹੋਰ ਸਾਥੀਆਂ ਨੂੰ ਮੌਕੇ ’ਤੇ ਬੁਲਾ ਲਿਆ। ਉਨ੍ਹਾਂ ਵਿੱਚੋਂ ਇੱਕ ਨੇ ਉਸ ਦੇ ਦਫ਼ਤਰ ਦਾ ਦਰਵਾਜ਼ਾ ਬਾਹਰੋਂ ਬੰਦ ਕਰਕੇ ਉਸ ਦਾ ਮੋਬਾਇਲ ਖੋਹ ਲਿਆ। ਜਦੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਕਰੀਬੀ ਸਾਥੀ ਸੁੱਖਾ ਨੇ ਉਸ ਵੱਲ ਪਿਸਤੌਲ ਤਾਣੀ ਤਾਂ ਸਾਰਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਸੁੱਖੇ ਨੇ ਉਸਨੂੰ ਧਮਕੀ ਦਿੰਦਿਆਂ ਕਿ ਕਿਹਾ ਕਿ ਅੱਜ ਹੀ ਸ਼ਹਿਰ ਛੱਡ ਕੇ ਚਲਾ ਜਾਵੇ। ਲਲਿਤ ਗੋਇਲ ਨੇ ਦੱਸਿਆ ਕਿ ਉਸ ਨੂੰ ਹਮਲਾਵਰਾਂ ਨੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਹਮਲਾਵਰ ਉਸ ਦੇ ਦਫ਼ਤਰ ਤੋਂ ਗਏ । ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਮੋਬਾਇਲ ਲੱਭ ਕੇ ਆਪਣੇ ਸਾਥੀਆਂ ਨੂੰ ਬੁਲਾਇਆ ਅਤੇ ਪੁਲਸ ਇਸ ਸੰਬੰਧੀ ਸੂਚਨਾ ਦਿੱਤੀ ਗਈ। ਪੁਲਸ ਨੇ ਆ ਕੇ ਜਾਂਚ ਕਰਨ ਤੋਂ ਬਾਅਦ 11 ਵਿਅਕਤੀਆਂ iਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ਵਿੱਚੋਂ 8 ਦੀ ਪਹਿਚਾਣ ਹੋ ਗਈ ਹੈ ਅਤੇ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ।

Comment here