ਆਂਧਰਾ ਪ੍ਰਦੇਸ਼-ਇਥੋਂ ਦੇ ਓਂਗੋਲ ‘ਚ ਪ੍ਰੇਮ ਸਬੰਧਾਂ ਨੂੰ ਲੈ ਕੇ ਦਲਿਤ ਨੌਜਵਾਨ ਨਾਲ ਅਣਮਨੁੱਖੀ ਵਰਤਾਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ, ਫਿਰ ਉਸ ਤੇ ਪਿਸ਼ਾਬ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਵਾਰਦਾਤ ਨੂੰ 9 ਦੋਸ਼ੀਆਂ ਨੇ ਅੰਜਾਮ ਦਿੱਤਾ ਹੈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਵਿੱਚ ਦੋ ਲੜਕੇ ਨਾਬਾਲਗ ਹਨ। ਜਦਕਿ ਮੁੱਖ ਮੁਲਜ਼ਮ ਮੌਕੇ ਤੋਂ ਫਰਾਰ ਹੈ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਪੀੜਤ ਮੋਟਾ ਨਵੀਨ ਅਨੁਸੂਚਿਤ ਜਨਜਾਤੀ ਭਾਈਚਾਰੇ ਨਾਲ ਸਬੰਧਤ ਹੈ। ਉਸ ‘ਤੇ 9 ਲੋਕਾਂ ਨੇ ਹਮਲਾ ਕੀਤਾ ਅਤੇ ਦੋ ਲੋਕਾਂ ਨੇ ਉਸ ‘ਤੇ ਪਿਸ਼ਾਬ ਕੀਤਾ। ਪੁਲਿਸ ਨੇ ਦੱਸਿਆ ਕਿ ਮੁੱਖ ਦੋਸ਼ੀ ਰਾਮੰਜਨੇਯੁਲੂ ਦੀ ਪਛਾਣ ਕਰ ਲਈ ਗਈ ਹੈ। ਮੁਲਜ਼ਮਾਂ ਵਿੱਚ ਦੋ ਨਾਬਾਲਗ ਲੜਕੇ ਵੀ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਪੀੜਤ ਨਵੀਨ ਅਤੇ ਦੋਸ਼ੀ ਰਮਨਜਨੇਯੁਲੂ ਬਚਪਨ ਦੇ ਦੋਸਤ ਸਨ। ਉਸ ਖ਼ਿਲਾਫ਼ ਆਂਧਰਾ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਚੋਰੀ ਦੇ 50 ਕੇਸ ਦਰਜ ਹਨ।
ਓਂਗੋਲ ਦੀ ਐਸਪੀ ਮਲਿਕਾ ਗਰਗ ਨੇ ਦੱਸਿਆ ਕਿ ਮੋਟਾ ਨਵੀਨ ਅਤੇ ਰਮਨਜਨੇਯੁਲੂ ਦੇ ਇੱਕ ਦੋਸਤ ਲੜਕੀ ਨੂੰ ਲੈ ਕੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਰਮਨਜਨੇਯੂਲੂ ਨੇ ਨਵੀਨ ਨੂੰ 19 ਜੂਨ ਦੀ ਰਾਤ ਕਰੀਬ 9 ਵਜੇ ਮਾਮਲਾ ਸੁਲਝਾਉਣ ਲਈ ਇੱਕ ਸੁੰਨਸਾਨ ਜਗ੍ਹਾ ‘ਤੇ ਬੁਲਾਇਆ, ਜਿੱਥੇ ਉਸ ਨੇ ਸ਼ਰਾਬ ਪੀਤੀ। ਐਸਪੀ ਮਲਿਕਾ ਗਰਗ ਨੇ ਦੱਸਿਆ ਕਿ ਜਿਸ ਤੋਂ ਬਾਅਦ ਰਮਨਜਨੇਯੁਲੂ ਅਤੇ ਅੱਠ ਹੋਰ ਲੋਕਾਂ ਨੇ ਨਵੀਨ ‘ਤੇ ਹਮਲਾ ਕੀਤਾ। ਬਾਅਦ ‘ਚ ਦੋ ਦੋਸ਼ੀਆਂ ਨੇ ਉਸ ‘ਤੇ ਪਿਸ਼ਾਬ ਕਰ ਦਿੱਤਾ। ਐਸਪੀ ਨੇ ਦੱਸਿਆ ਕਿ ਇਹ ਸਾਰੀ ਘਟਨਾ ਇੱਕ ਮੁਲਜ਼ਮ ਨੇ ਮੋਬਾਈਲ ਕੈਮਰੇ ਵਿੱਚ ਰਿਕਾਰਡ ਕਰ ਲਈ ਹੈ। ਕੁੱਟਮਾਰ ਕਰਕੇ ਮੋਟਾ ਨਵੀਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਮੋਟਾ ਨਵੀਨ ਨੇ ਅਜੇ ਤੱਕ ਇਸ ਘਟਨਾ ਬਾਰੇ ਕੁਝ ਨਹੀਂ ਦੱਸਿਆ। ਇਸ ਤੋਂ ਪਹਿਲਾਂ ਕਿ ਪੁਲਿਸ ਉਸ ਦੇ ਬਿਆਨ ਦਰਜ ਕਰਨ ਜਾਂਦੀ, ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਘਰ ਚਲਾ ਗਿਆ। ਘਟਨਾ ਦੀ ਵੀਡੀਓ ਪੰਜ ਦਿਨ ਪਹਿਲਾਂ ਸਾਹਮਣੇ ਆਈ ਸੀ।
ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 307 (ਹੱਤਿਆ ਦੀ ਕੋਸ਼ਿਸ਼) ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ, 1989 ਸਮੇਤ ਹੋਰ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ 9 ਦੋਸ਼ੀਆਂ ‘ਚੋਂ 6 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋ ਨਾਬਾਲਗਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਦੇ ਬਾਅਦ ਤੋਂ ਮੁੱਖ ਦੋਸ਼ੀ ਰਾਮੰਜਨੇਯੁਲੂ ਫਰਾਰ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲੇ ‘ਚ ਇਕ ਮਜ਼ਦੂਰ ‘ਤੇ ਪਿਸ਼ਾਬ ਕਰਨ ਦੀ ਘਟਨਾ ਸਾਹਮਣੇ ਆਈ ਸੀ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ। ਜਿਸ ਵਿਅਕਤੀ ‘ਤੇ ਪਿਸ਼ਾਬ ਕੀਤਾ ਗਿਆ ਸੀ, ਉਸ ਦਾ ਨਾਂ ਦਸ਼ਮਤ ਰਾਵਤ ਸੀ ਅਤੇ ਉਹ ਕੋਲ ਕਬੀਲੇ ਸਮਾਜ ਨਾਲ ਸਬੰਧ ਰੱਖਦਾ ਸੀ। ਮੁਲਜ਼ਮ ਦੀ ਪਛਾਣ ਪ੍ਰਵੇਸ਼ ਸ਼ੁਕਲਾ ਵਜੋਂ ਹੋਈ ਹੈ।
ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ ‘ਚ ਪਿਸ਼ਾਬਕਾਂਡ

Comment here