ਲੰਡਨ-ਬਰਤਾਨੀਆਂ ਦੀ ਭਾਰਤੀ ਮੂਲ ਦੀ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨਾਲ ਦੁਰਵਿਵਹਾਰ ਕਰਨ ਅਤੇ ਧਮਕੀ ਦੇਣ ਦੇ ਦੋਸ਼ ‘ਚ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਦੇ ਇਕ ਕਰਮਚਾਰੀ ਨੂੰ ਪੰਜ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹੈਕਨੀ ਦੇ ਰਹਿਣ ਵਾਲੇ 65 ਸਾਲਾ ਪੂਨੀਰਾਜ ਕਨਕੀਆ ਨੇ ਜਨਵਰੀ 2022 ਵਿੱਚ ਪਟੇਲ ਨੂੰ ਧਮਕੀ ਭਰਿਆ ਪੱਤਰ ਭੇਜਿਆ ਸੀ। ਪਟੇਲ ਉਸ ਸਮੇਂ ਬੌਰਿਸ ਜੌਹਨਸਨ ਦੀ ਸਰਕਾਰ ਵਿੱਚ ਗ੍ਰਹਿ ਮੰਤਰੀ ਸੀ। ਕਨਕੀਆ ਨੇ ਪੱਤਰ ਨੂੰ ਨਿੱਜੀ ਨਾਮ ਤੇ ਭੇਜਿਆ ਤਾਂ ਕਿ ਪਟੇਲ ਇਸ ਨੂੰ ਖੁਦ ਹੀ ਖੋਲ੍ਹੇ। ਪਰ ਸੁਰੱਖਿਆ ਕਰਮਚਾਰੀਆਂ ਨੇ ਪਟੇਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਇਸ ਨੂੰ ਰੋਕ ਲਿਆ। ਕਨਕੀਆ ਨੇ ਪੱਤਰ ‘ਚ ਪਟੇਲ ਨੂੰ ਅਪਸ਼ਬਦ ਕਹੇ ਅਤੇ ਧਮਕੀ ਦਿੰਦਿਆਂ ਕਿਹਾ ਕਿ ਤੁਹਾਡਾ ਸਮਾਂ ਖਤਮ ਹੋ ਰਿਹਾ ਹੈ। ਸਰਕਾਰੀ ਵਕੀਲ ਡੇਵਿਡ ਬਰਨਸ ਨੇ ਕਿਹਾ ਕਿ ਪਟੇਲ ਅਤੇ ਜੌਹਨਸਨ ਦੇ ਵਿੱਚ ਸੈਕਸ ਨਾਲ ਜੁੜੀਆਂ ਕੁਝ ਅਸ਼ਲੀਲ ਗੱਲਾਂ ਵੀ ਚਿੱਠੀ ਵਿੱਚ ਲਿਖੀਆਂ ਗਈਆਂ ਸਨ।
ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਨੇ ਮਾਰਚ ਵਿੱਚ ਆਪਣੀ ਪਹਿਲੀ ਸੁਣਵਾਈ ਦੌਰਾਨ ਕਨਕੀਆ ਦੀ ਪਛਾਣ ਹੱਥ ਲਿਖਤ ਪੱਤਰ ਭੇਜਣ ਵਾਲੇ ਵਜੋਂ ਕੀਤੀ ਸੀ ਅਤੇ ਉਸ ਨੂੰ ਪੰਜ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਜ਼ਿਲ੍ਹਾ ਜੱਜ ਬ੍ਰਾਇਓਨੀ ਕਲਾਰਕ ਨੇ ਕਿਹਾ ਕਿ ਜਦੋਂ ਵੀ ਉਹ ਚਿੱਠੀ ਪੜ੍ਹਦੀ ਹੈ ਤਾਂ ਉਹ ਹੈਰਾਨ ਰਹਿ ਜਾਂਦੀ ਹੈ, ਇਹ ਲੋਕਤੰਤਰ ’ਤੇ ਹਮਲਾ ਹੈ। ਪੱਤਰ ਭੇਜਿਆ ਸੀ ਜੋ ਨਫ਼ਰਤ ਭਰਿਆ ਅਤੇ ਧਮਕੀ ਭਰਿਆ ਸੀ। ਇਹ ਅਪਮਾਨਜਨਕ ਅਤੇ ਅਸ਼ਲੀਲ ਸੀ। ਬਚਾਅ ਪੱਖ ਦੇ ਅਨੁਸਾਰ ਕਨਕੀਆ ਮਾਨਸਿਕ ਤੌਰ ਤੇ ਸਿਹਤਯਾਬ ਨਹੀਂ ਸੀ ਪਰ ਇਸ ਦਾ ਕੋਈ ਸਬੂਤ ਨਹੀਂ ਸੀ।
ਪ੍ਰੀਤੀ ਪਟੇਲ ਨੂੰ ਧਮਕੀ ਭੇਜਣ ਵਾਲੇ ਵਿਅਕਤੀ ਨੂੰ ਕੈਦ

Comment here