ਅਪਰਾਧਸਿਆਸਤਖਬਰਾਂ

ਪਾਕਿ ਦੇ ‘ਨਕਲੀ ਚੰਦਰਯਾਨ’ ਉਡਾਣ ਦੇ ਚਰਚੇ !

ਕਰਾਚੀ-ਪਾਕਿਸਤਾਨ ’ਚ ‘ਨਕਲੀ ਚੰਦਰਯਾਨ’ ਉਡਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਬੀਤੇ ਦਿਨੀਂ ਭਾਰਤ ਦੀ ਪੁਲਾੜ ਏਜੰਸੀ ਇਸਰੋ ਨੇ ਚੰਦਰਯਾਨ-3 ਦੀ ਸਫ਼ਲ ਲਾਂਚਿੰਗ ਕੀਤੀ। ਦੂਜੇ ਪਾਸੇ ਪਾਕਿਸਤਾਨ ਦੀ ਜਨਤਾ ਨੇ ਆਪਣੀ ਸਰਕਾਰ ਲਈ ਇਕ ਅਜਿਹਾ ਵੀਡੀਓ ਵਾਇਰਲ ਕੀਤਾ ਹੈ, ਜੋ ਇਸ ਗੱਲ ਦਾ ਸੰਦੇਸ਼ ਦਿੰਦਾ ਹੈ ਕਿ ਪਾਕਿਸਤਾਨ ਸਿਰਫ਼ ਕਾਗਜ਼ ਦੇ ਜਹਾਜ਼ ਹੀ ਬਣਾ ਸਕਦਾ ਹੈ, ਉਡਣ ਵਾਲੇ ਅਸਲੀ ਜਹਾਜ਼ ਨਹੀਂ। ਇਸ ਸਮੇਂ ਸੋਸ਼ਲ ਮੀਡੀਆ ’ਤੇ ਪਾਕਿਸਤਾਨ ਦੇ ਕੁਝ ਨੌਜਵਾਨਾਂ ਵੱਲੋਂ ਬਣਾਈ ਗਈ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਉਨ੍ਹਾਂ ਭਾਰਤ ਦੇ ਵਿਗਿਆਨੀਆਂ ਵੱਲੋਂ ਬਣਾਏ ਚੰਦਰਯਾਨ-3 ਦੀ ਨਕਲ ਕਰਦੇ ਹੋਏ ਪੈਰਾਸ਼ੂਟ ਵਰਗਾ ਗੁਬਾਰਾ ਬਣਾਇਆ ਹੈ, ਜੋ ਅੱਗ ਨਾਲ ਅਕਾਸ਼ ਵੱਲ ਜਾ ਰਿਹਾ ਹੈ। ਉਸ ’ਤੇ ਲਿਖਿਆ ਹੈ-ਪਾਕਿਸਤਾਨ ਦਾ ਚੰਦਰਯਾਨ। ਸੋਸ਼ਲ ਮੀਡੀਆ ’ਤੇ ਇਸ ਵੀਡੀਓ ਦੀ ਕਾਫੀ ਚਰਚਾ ਹੋ ਰਹੀ ਹੈ।

Comment here