ਜਲੰਧਰ-ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਬੇਨਬਿਨ ਨੇ ਜਰਮਨੀ ਦੇ ਉਸ ਸੱਦੇ ਦੀ ਨਿੰਦਾ ਕੀਤੀ, ਜਿਸ ’ਚ ਚੀਨੀ ਉਤਪਾਦਾਂ ’ਤੇ ਨਿਰਭਰਤਾ ਘੱਟ ਕਰਨ ਲਈ ਕਿਹਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਜਰਮਨ ਸਰਕਾਰ ਦੀ ਇਸ ਤਰ੍ਹਾਂ ਦੀ ਨੀਤੀ ਵਿਸ਼ਵ ’ਚ ਸਿਰਫ ਆਪਸੀ ਦੂਰੀ ਨੂੰ ਵਧਾਏਗੀ। ਵਾਂਗ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਜ਼ੋਖਮ ਘੱਟ ਕਰਨ ਅਤੇ ਨਿਰਭਰਤਾ ਘੱਟ ਕਰਨ ਦੇ ਨਾਂ ’ਤੇ ਮੁਕਾਬਲੇਬਾਜ਼ੀ ਅਤੇ ਸਰਪ੍ਰਸਤਵਾਦ ’ਚ ਬਣਾਉਟੀ ਜ਼ੋਖਮ ਪੈਦਾ ਕਰੇਗਾ। ਜਰਮਨੀ ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਉਸ ਦੀ ਰਣਨੀਤੀ ਚੀਨ ਦੇ ਨਾਲ ਮਜ਼ਬੂਤ ਵਪਾਰਕ ਸਬੰਧਾਂ ਨੂੰ ਸੰਤੁਲਿਤ ਕਰਨ ਦੀ ਹੈ, ਜੋ ਹਾਲ ਹੀ ਦੇ ਸਾਲਾਂ ’ਚ ਉਸ ਦਾ ਸਭ ਤੋਂ ਵੱਡਾ ਸਿੰਗਲ ਵਪਾਰਕ ਹਿੱਸੇਦਾਰ ਰਿਹਾ ਹੈ।
ਤਿੰਨ ਪਾਰਟੀਆਂ ਵਾਲੇ ਸ਼ੋਲਜ ਦੀ ਅਗਵਾਈ ਵਾਲੇ ਗਠਜੋੜ ਨੇ 2021 ਦੇ ਅਖੀਰ ’ਚ ਸੱਤਾ ਸੰਭਾਲਦੇ ਸਮੇਂ ਵਿਆਪਕ ਚੀਨ ਰਣਨੀਤੀ ਤਿਆਰ ਕਰਨ ਦਾ ਵਾਅਦਾ ਕੀਤਾ ਸੀ। ਰਣਨੀਤੀ ਬਾਰੇ ਜਰਮਨ ਵਿਦੇਸ਼ ਮੰਤਰੀ ਏਨਾਲੇਨਾ ਬੇਅਰਬਾਕ ਨੇ ਕਿਹਾ ਕਿ ਜਰਮਨੀ ਲਈ ਚੀਨ ਇਕ ਹਿੱਸੇਦਾਰ, ਮੁਕਾਬਲੇਬਾਜ਼ ਅਤੇ ਪ੍ਰਣਾਲੀਗਤ ਵਿਰੋਧੀ ਬਣਿਆ ਹੋਇਆ ਹੈ ਪਰ ਹਾਲ ਹੀ ਦੇ ਸਾਲਾਂ ਵਿਚ ਪ੍ਰਣਾਲੀਗਤ ਦੁਸ਼ਮਣੀ ਦਾ ਪਹਿਲੂ ਸਾਹਮਣੇ ਆਇਆ ਹੈ। ਜਰਮਨ ਸਰਕਾਰ ਨੇ ਜ਼ਿਕਰ ਕੀਤਾ ਕਿ ਜਦੋਂ ਯੂਰਪ ’ਤੇ ਚੀਨ ਦੀ ਨਿਰਭਰਤਾ ਲਗਾਤਾਰ ਘਟ ਰਹੀ ਹੈ, ਹਾਲ ਹੀ ਦੇ ਸਾਲਾਂ ’ਚ ਚੀਨ ’ਤੇ ਜਰਮਨੀ ਦੀ ਨਿਰਭਰਤਾ ਵਧ ਮਹੱਤਵਪੂਰਣ ਹੋ ਗਈ ਹੈ। ਜਰਮਨ ਚਾਂਸਲਰ ਓਲਾਫ ਸ਼ੋਲਜ ਦੀ ਕੈਬਨਿਟ ਵਲੋਂ ਜਾਰੀ 64 ਪੰਨਿਆਂ ਦਾ ਦਸਤਾਵੇਜ਼ ਜਰਮਨੀ ਦੀ ਪਹਿਲੀ ਰਾਸ਼ਟਰੀ ਸੁਰੱਖਿਆ ਰਣਨੀਤੀ ’ਤੇ ਆਧਾਰਿਤ ਹੈ, ਜਿਸ ਨੂੰ ਇਕ ਮਹੀਨਾ ਪਹਿਲਾਂ ਜਾਰੀ ਕੀਤਾ ਗਿਆ ਸੀ।
Comment here