ਖਬਰਾਂਚਲੰਤ ਮਾਮਲੇਦੁਨੀਆ

ਪਾਕਿ ‘ਚ ਪੈਟਰੋਲ ਦੀ ਕੀਮਤ 282 ਰੁਪਏ ਪ੍ਰਤੀ ਲੀਟਰ

ਪਾਕਿਸਤਾਨ-ਪੈਟਰੋਲ ਦੀ ਕੀਮਤ 10 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਦੱਸ ਦਈਏ ਕਿ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ ’ਚ ਕਰੰਸੀ ਦੇ ਮੁੱਲ ’ਚ ਭਾਰੀ ਗਿਰਾਵਟ ਆਈ ਹੈ। ਅਜਿਹੇ ਵਿਚ ਪਹਿਲਾਂ ਹੀ ਅਸਮਾਨ ਛੂਹ ਰਹੀ ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇਸ ਵਾਧੇ ਤੋਂ ਬਾਅਦ ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ ਹੁਣ 282 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪਾਕਿਸਤਾਨ ਸਰਕਾਰ ਹਰ ਪੰਦਰਵਾੜੇ ਪੈਟਰੋਲੀਅਮ ਦੀਆਂ ਤਾਂ ਦੀ ਸਮੀਖਿਆ ਕਰਦੀ ਹੈ। ਪਿਛਲੀ ਵਾਰ ਸਰਕਾਰ ਨੇ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੇ ਕਮਜ਼ੋਰ ਹੋਣ ਦਾ ਬੋਝ ਜਨਤਾ ‘ਤੇ ਨਹੀਂ ਪਾਇਆ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ‘ਚ ਪੈਟਰੋਲ ਦੀਆਂ ਕੀਮਤਾਂ 272 ਰੁਪਏ ਪ੍ਰਤੀ ਲੀਟਰ ਸਨ। ਸਰਕਾਰ ਜ਼ੀਰੋ ਜਨਰਲ ਸੇਲ ਟੈਕਸ ਦੇ ਨਾਲ ਪੈਟਰੋਲ ‘ਤੇ 50 ਰੁਪਏ ਪ੍ਰਤੀ ਲੀਟਰ ਸੈੱਸ ਵੀ ਲਗਾਉਂਦੀ ਹੈ।
ਦੱਸ ਦਈਏ ਕਿ ਪਾਕਿਸਤਾਨ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) 1.1 ਅਰਬ ਡਾਲਰ ਦੇ ਰਾਹਤ ਪੈਕੇਜ ‘ਤੇ ਸਟਾਫ ਪੱਧਰ ਦੇ ਸਮਝੌਤੇ ‘ਤੇ ਨਹੀਂ ਪਹੁੰਚ ਸਕੇ ਹਨ। ਪਾਕਿਸਤਾਨ ਨੂੰ ਦੀਵਾਲੀਏਪਣ ਤੋਂ ਬਚਾਉਣ ਲਈ ਇਹ ਸਮਝੌਤਾ ਹੋਣਾ ਬਹੁਤ ਜ਼ਰੂਰੀ ਹੈ। ਇਹ ਰਕਮ 6.5 ਅਰਬ ਡਾਲਰ ਦੇ ਉਸ ਰਾਹਤ ਪੈਕੇਜ ਦਾ ਹਿੱਸਾ ਹੈ ਜਿਸ ਨੂੰ IMF ਨੇ 2019 ਵਿੱਚ ਮਨਜ਼ੂਰੀ ਦਿੱਤੀ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਨੂੰ ਬਾਹਰੀ ਕਰਜ਼ ਦੇਣਦਾਰੀਆਂ ‘ਤੇ ਡਿਫਾਲਟ ਹੋਣ ਤੋਂ ਬਚਣਾ ਹੈ ਤਾਂ ਇਹ ਪੈਕੇਜ ਬਹੁਤ ਮਹੱਤਵਪੂਰਨ ਹੈ। ਹਾਲਾਂਕਿ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਮਿਲੀ ਵਿੱਤੀ ਸਹਾਇਤਾ ਨਾਲ ਪਾਕਿਸਤਾਨ ਨੂੰ ਕਾਫੀ ਰਾਹਤ ਮਿਲੀ ਹੈ।

Comment here