ਨਵੀਂ ਦਿੱਲੀ-ਦੁਨੀਆਂ ਇਕ ਦਿਨ ਖਤਮ ਹੋ ਜਾਵੇਗੀ। ਇਹ ਗੱਲ ਤੁਸੀਂ ਕਈ ਵਾਰ ਸੁਣੀ ਹੋਵੇਗੀ। ਕਈ ਕਿਸਮਾਂ ਦੇ ਕੈਲੰਡਰਾਂ ਵਿਚ, ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਭਵਿੱਖਬਾਣੀਆਂ ਕੀਤੀਆਂ ਹਨ। ਕੁਝ ਨੇ ਤਾਂ ਕਈ ਸਾਲ ਪਹਿਲਾਂ ਧਰਤੀ ਦੇ ਵਿਨਾਸ਼ ਦਾ ਐਲਾਨ ਕਰ ਦਿੱਤਾ ਸੀ। ਪਰ ਇਹ ਸਾਰੀਆਂ ਭਵਿੱਖਬਾਣੀਆਂ ਗਲਤ ਸਾਬਤ ਹੋਈਆਂ। ਹਾਲਾਂਕਿ ਹੁਣ ਜਿਸ ਸ਼ਖਸ ਦੀ ਭਵਿੱਖਬਾਣੀ ਦੀ ਚਰਚਾ ਹੈ, ਉਸ ਉਤੇ ਜ਼ਿਆਦਾਤਰ ਲੋਕਾਂ ਨੂੰ ਭਰੋਸਾ ਹੈ। ਜੀ ਹਾਂ, ਇਹ ਭਵਿੱਖਬਾਣੀ ਕੀਤੀ ਹੈ ਮਸ਼ਹੂਰ ਵਿਗਿਆਨੀ ਨਿਊਟਨ ਨੇ ਕੀਤੀ ਹੈ। ਆਇਜ਼ਕ ਨਿਊਟਨ ਨੇ ਦੱਸਿਆ ਸੀ ਕਿ ਕਿਹੜਾ ਸਾਲ ਹੋਵੇਗਾ ਜਦੋਂ ਧਰਤੀ ਤਬਾਹ ਹੋ ਜਾਵੇਗੀ। ਇਸ ‘ਤੇ ਇਕ ਵੀ ਵਿਅਕਤੀ ਨਹੀਂ ਬਚੇਗਾ। ਮਸ਼ਹੂਰ ਵਿਗਿਆਨੀ ਨਿਊਟਨ ਨੇ ਭਵਿੱਖਬਾਣੀ ਕੀਤੀ ਸੀ ਕਿ 2060 ਵਿੱਚ ਦੁਨੀਆਂ ਖ਼ਤਮ ਹੋ ਜਾਵੇਗੀ। ਲੋਕਾਂ ਨੂੰ ਡਰ ਹੈ ਕਿ ਉਸ ਦੀ ਇਹ ਭਵਿੱਖਬਾਣੀ ਸੱਚ ਸਾਬਤ ਹੋ ਸਕਦੀ ਹੈ। ਉਂਜ ਤਾਂ ਹੁਣ ਤੱਕ ਕਈ ਲੋਕ ਇਸ ਬਾਰੇ ਭਵਿੱਖਬਾਣੀਆਂ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀਆਂ ਭਵਿੱਖਬਾਣੀਆਂ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈਂਦਾ, ਪਰ ਇਨ੍ਹਾਂ ਸਾਰਿਆਂ ਵਿੱਚੋਂ ਨਿਊਟਨ ਦੀ ਭਵਿੱਖਬਾਣੀ ਨੂੰ ਸਭ ਤੋਂ ‘ਪੁਖਤਾ’ ਮੰਨਿਆ ਜਾਂਦਾ ਹੈ।
ਨਿਊਟਨ ਦੀ ਭਵਿੱਖਬਾਣੀ-ਇਸ ਸਾਲ ਤਬਾਹ ਹੋ ਜਾਵੇਗੀ ਧਰਤੀ

Comment here