ਚੰਡੀਗੜ੍ਹ-ਆਪ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਉਤੇ ਰਿਸ਼ਵਤ ਦੇ ਦੋਸ਼ ਹਨ। ਵਿਜੀਲੈਂਸ ਨੇ ਗੋਲਡੀ ਕੰਬੋਜ ਦੇ ਪਿਤਾ ਉਤੇ ਰਿਸ਼ਵਤ ਨੂੰ ਲੈ ਕਿ ਸ਼ਿਕਾਇਤ ਦਰਜ ਕੀਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਰਾਨੂੰ ਬਾਈ ਉਸ ਕੋਲ ਮਕਾਨ ਦਿਖਾਉਣ ਲਈ ਆਈ ਸੀ ਅਤੇ ਉਹ ਉਸ ਨੂੰ ਘਰ ਦਿਖਾਉਣ ਲਈ ਇੱਕ ਥਾਂ ’ਤੇ ਲੈ ਗਿਆ ਸੀ। ਉਸੇ ਦਿਨ ਸ਼ਾਮ ਨੂੰ ਉਸ ਨੂੰ ਰਾਣੂ ਬਾਈ ਦਾ ਫੋਨ ਆਇਆ ਕਿ ਮੇਰੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਸਾਡੇ ਦੋਵਾਂ ਦਾ ਅਫੇਅਰ ਚੱਲ ਰਿਹਾ ਹੈ, ਇਸ ਤੋਂ ਬਾਅਦ ਮੈਨੂੰ ਉਨ੍ਹਾਂ ਦੇ ਘਰੋਂ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੂੰ ਜਬਰ-ਜ਼ਨਾਹ ਦੇ ਦੇਸ ਵਿਚ ਫਸਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਉਸ ਸੁਰਿੰਦਰ ਕੰਬੋਜ ਦਾ ਫੋਨ ਵੀ ਆਇਆ ਕਿ ਇੱਥੇ ਆ ਕੇ ਸਮਝੌਤਾ ਕਰ ਲਓ ਅਤੇ 1000000 ਰੁਪਏ ਦੀ ਵੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ।
ਆਪ ਵਿਧਾਇਕ ਗੋਲਡੀ ਕੰਬੋਜ ਦਾ ਪਿਤਾ ਗ੍ਰਿਫਤਾਰ

Comment here