ਰਾਏਪੁਰ-ਰਾਏਪੁਰ ਜ਼ਿਲੇ ਦੇ ਐੱਸ. ਐੱਸ. ਪੀ. ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ ਛੱਤੀਸਗੜ੍ਹ ’ਚ ਰਾਏਪੁਰ ਜ਼ਿਲ੍ਹੇ ਦੀ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਪੋਸਟ ਕਰਨ ਦੇ ਦੋਸ਼ ’ਚ ਭਾਜਪਾ ਦੇ ਸੂਬਾ ਬੁਲਾਰੇ ਸਮੇਤ 8 ਆਗੂਆਂ ਨੂੰ ਨੋਟਿਸ ਜਾਰੀ ਕੀਤਾ ਹੈ। ਅਗਰਵਾਲ ਨੇ ਦੱਸਿਆ ਕਿ ਆਗੂਆਂ ਨੂੰ ਪੋਸਟ ਦੇ ਸਬੰਧ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਐੱਸ.ਐੱਸ.ਪੀ. ਅਗਰਵਾਲ ਨੇ ਦੱਸਿਆ ਕਿ ਪੁਲਸ ਨੇ ਭਾਜਪਾ ਦੇ ਸੂਬਾ ਆਈ. ਟੀ. ਸੈੱਲ ਇੰਚਾਰਜ ਸੁਨੀਲ ਐੱਸ. ਪਿੱਲਈ, ਸੂਬਾਈ ਬੁਲਾਰੇ ਸੰਜੇ ਸ੍ਰੀਵਾਸਤਵ, ਖਜ਼ਾਨਚੀ ਨੰਦਨ ਜੈਨ, ਭਾਜਪਾ ਵਪਾਰ ਸੈੱਲ ਦੇ ਪ੍ਰਧਾਨ ਕੇਦਾਰਨਾਥ ਗੁਪਤਾ, ਭਾਜਪਾ ਯੁਵਾ ਮੋਰਚਾ ਮੰਡਲ ਪ੍ਰਧਾਨ ਯੋਗੀ ਸਾਹੂ, ਯੁਵਾ ਮੋਰਚਾ ਵਿਭਾਗ ਦੇ ਕੋਆਰਡੀਨੇਟਰ ਕਮਲ ਸ਼ਰਮਾ, ਡੀ. ਡੀ. ਨਗਰ ਯੁਵਾ ਮੋਰਚਾ ਦੇ ਪ੍ਰਧਾਨ ਸ਼ੁਭੰਕਰ ਅਤੇ ਭਾਜਪਾ ਵਰਕਰ ਬਿੱਟੂ ਪਾਣਿਗ੍ਰਹੀ ਨੂੰ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਪੋਸਟ ਕਰਨ ਦੇ ਮਾਮਲੇ ’ਚ ਨੋਟਿਸ ਜਾਰੀ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 12 ਅਪ੍ਰੈਲ ਨੂੰ ਛੱਤੀਸਗੜ੍ਹ ਸੂਬਾ ਕਾਂਗਰਸ ਕਮੇਟੀ ਦੇ ਆਗੂਆਂ ਨੇ ਰਾਏਪੁਰ ਜ਼ਿਲ੍ਹੇ ’ਚ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਭਾਜਪਾ ਆਗੂਆਂ ਨੇ ਬੀਰਨਪੁਰ ਹਿੰਸਾ ਨਾਲ ਸਬੰਧਤ ਪੋਸਟ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਮੁੱਖ ਮੰਤਰੀ ਭੁਪੇਸ਼ ਬਘੇਲ ਖਿਲਾਫ-‘ਭੁਪੇਸ਼ ਦਾ ਜਿਹਾਦਗੜ੍ਹ’, ‘ਤਾਲਿਬਾਨੀ ਰੁਕੂਮਤ’ ਅਤੇ ਇਸ ਤਰ੍ਹਾਂ ਹੋਰ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਅਗਰਵਾਲ ਨੇ ਦੱਸਿਆ ਕਿ ਆਗੂਆਂ ਨੂੰ ਪੋਸਟ ਦੇ ਸਬੰਧ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਨਫ਼ਰਤ ਫੈਲਾਉਣ ਵਾਲੀ ਪੋਸਟ ’ਚ ਭਾਜਪਾ ਦੇ 8 ਆਗੂਆਂ ਨੂੰ ਨੋਟਿਸ

Comment here