ਸਿਆਸਤਖਬਰਾਂਦੁਨੀਆ

ਜੈਸ਼ੰਕਰ ਮੋਜ਼ਾਮਬੀਕ ਦੇ ਨੇਤਾਵਾਂ ਨਾਲ ਕਰਨਗੇ ਗੱਲਬਾਤ

ਮਾਪੁਟੋ-ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਮੋਜ਼ਾਮਬੀਕ ਦੀ ਰਾਜਧਾਨੀ ਪਹੁੰਚੇ। ਇਸ ਦੌਰਾਨ ਉਹ ਅਫਰੀਕੀ ਦੇਸ਼ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਚੋਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਵਿਦੇਸ਼ ਮੰਤਰੀ 13 ਤੋਂ 15 ਅਪ੍ਰੈਲ ਤੱਕ ਮੋਜ਼ਾਮਬੀਕ ਦੇ ਦੌਰੇ ‘ਤੇ ਹਨ। ਭਾਰਤ ਦੇ ਕਿਸੇ ਵਿਦੇਸ਼ ਮੰਤਰੀ ਦੀ ਮੋਜ਼ਾਮਬੀਕ ਦੀ ਇਹ ਪਹਿਲੀ ਯਾਤਰਾ ਹੈ। ਜੈਸ਼ੰਕਰ ਯੁਗਾਂਡਾ ਤੋਂ ਮਾਪੁਟੋ ਪਹੁੰਚੇ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਸਮੇਤ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਅਤੇ ਵਪਾਰ, ਬੁਨਿਆਦੀ ਢਾਂਚੇ, ਊਰਜਾ ਤੇ ਰੱਖਿਆ ਦੇ ਖੇਤਰਾਂ ਵਿੱਚ ਸੰਭਾਵੀ ਸਹਿਯੋਗ ਬਾਰੇ ਚਰਚਾ ਕੀਤੀ। ਉਨ੍ਹਾਂ ਟਵੀਟ ਕੀਤਾ, ”ਮੋਜ਼ਾਮਬੀਕ ਪਹੁੰਚਣ ‘ਤੇ ਸਾਡਾ ਨਿੱਘਾ ਸਵਾਗਤ ਹੋਇਆ। ਨਿੱਘੇ ਸਵਾਗਤ ਲਈ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਮੈਨੂਅਲ ਜੋਸ ਗੋਨਕਾਲਵਜ਼ ਦਾ ਧੰਨਵਾਦ। ਸਾਰਥਿਕ ਚਰਚਾ ਕਰਨ ਲਈ ਤਤਪਰ ਹਾਂ।”

Comment here