ਖਬਰਾਂਚਲੰਤ ਮਾਮਲੇਦੁਨੀਆ

ਜੰਮੂ-ਕਸ਼ਮੀਰ ‘ਚ ਐੱਲ.ਓ.ਸੀ. ਨੇੜੇ ਮਿਲੀ ਬਾਰੂਦੀ ਸੁਰੰਗ

ਜੰਮੂ-ਇਥੋਂ ਦੀ ਫ਼ੌਜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਲਾਈਨ ਆਫ਼ ਕੰਟਰੋਲ (ਐੱਲ.ਓ.ਸੀ.) ਨੇੜੇ ਫ਼ੌਜ ਦੇ ਇਕ ਕੁੱਤੇ ਨੇ ਇਕ ‘ਐਂਟੀ ਪਰਸਨਲ’ ਬਾਰੂਦੀ ਸੁਰੰਗ ਨੂੰ ਲੱਭ ਲਿਆ, ਜਿਸ ਨਾਲ ਸੰਭਾਵਿਤ ਹਾਦਸਾ ਟੱਲ ਗਿਆ। ਫ਼ੌਜ ਨੇ ਦੱਸਿਆ ਕਿ ਐਲਵਿਨ ਨਾਂ ਦੇ ਕੁੱਤੇ ਨੇ ‘ਐਂਟੀ ਪਰਸਨ ਮਾਈਨ’ ਦਾ ਪਤਾ ਲਗਾਇਆਹੈ। ਫ਼ੌਜ ਦਾ ਕਹਿਣਾ ਹੈ ਕਿ ਸਮੇਂ ਸਿਰ ਸੁਰੰਗ ਦਾ ਪਤਾ ਲੱਗਣ ਨਾਲ ਇਕ ਵੱਡਾ ਹਾਦਸਾ ਟੱਲ ਗਿਆ।

Comment here