ਬੀਜਿੰਗ-ਚੀਨ ਵਲੋਂ ਮੌਸਮ ਵਿਗਿਆਨ ਉਪਗ੍ਰਹਿ ਆਰਬਿਟ ‘ਚ ਲਾਂਚ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਚਾਈਨਾ ਏਰੋਸਪੇਸ ਸਾਇੰਸ ਐਂਡ ਟੈਕਨਾਲੋਜੀ ਕਾਰਪੋਰੇਸ਼ਨ (ਸੀ.ਏ.ਐੱਸ.ਸੀ.) ਨੇ ਕਿਹਾ ਕਿ ਦੇਸ਼ ਨੇ ਚਾਂਗ ਜ਼ੇਂਗ-4ਬੀ ਕੈਰੀਅਰ ਰਾਕੇਟ ਦੀ ਵਰਤੋਂ ਕਰਦੇ ਹੋਏ ਐਤਵਾਰ ਨੂੰ ਫੇਂਗਯੁਨ-3 ਮੌਸਮ ਵਿਗਿਆਨ ਉਪਗ੍ਰਹਿ ਨੂੰ ਸਫਲਤਾਪੂਰਵਕ ਆਰਬਿਟ ਵਿਚ ਲਾਂਚ ਕੀਤਾ। ਸੀ.ਏ.ਐੱਸ.ਸੀ. ਨੇ ਚੀਨੀ ਸੋਸ਼ਲ ਨੈੱਟਵਰਕ ਵੀਚੈਟ ‘ਤੇ ਇਕ ਬਿਆਨ ‘ਚ ਕਿਹਾ ਕਿ ਮੌਸਮ ਵਿਗਿਆਨ ਉਪਗ੍ਰਹਿ ਫੇਂਗਯੁਨ-3 ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 09:36 ਵਜੇ ਉੱਤਰ-ਪੱਛਮੀ ਸੂਬੇ ਗਾਂਸੂ ਦੇ ਜਿਉਕਵਾਨ ਕੋਸਮੋਡ੍ਰੋਮ ਤੋਂ ਸਫਲਤਾਪੂਰਵਕ ਆਰਬਿਟ ‘ਚ ਰੱਖਿਆ ਗਿਆ। ਫੇਂਗਯੁਨ-3 ਸੈਟੇਲਾਈਟ ਦੀ ਵਰਤੋਂ ਵਾਯੂਮੰਡਲ ਦੇ ਮੀਂਹ ਨੂੰ ਮਾਪਣ ਲਈ ਕੀਤੀ ਜਾਵੇਗੀ। ਚਾਂਗ ਜ਼ੇਂਗ ਰਾਕੇਟ ਪਰਿਵਾਰ ਲਈ ਇਹ 471ਵਾਂ ਮਿਸ਼ਨ ਹੈ।
ਚੀਨ ਨੇ ਮੌਸਮ ਵਿਗਿਆਨ ਉਪਗ੍ਰਹਿ ਫੇਂਗਯੁਨ-3 ਨੂੰ ਸਫਲਤਾਪੂਰਵਕ ਕੀਤਾ ਲਾਂਚ

Comment here