ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਐੱਫ.ਬੀ.ਆਈ. ਦੇ ਰੇਮੰਡ ਡੂਡਾ ਭਾਰਤੀ ਏਜੰਸੀਆਂ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ-ਭਾਰਤ ਵਿੱਚ ਅਮਰੀਕੀ ਦੂਤਘਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਅਮਰੀਕਾ ਦੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਇੰਟਰਨੈਸ਼ਨਲ ਆਪ੍ਰੇਸ਼ਨ ਡਵੀਜ਼ਨ ਦੇ ਅਸਿਸਟੈਂਟ ਡਾਇਰੈਕਟਰ ਰੇਮੰਡ ਡੂਡਾ ਮੰਗਲਵਾਰ ਨੂੰ ਦਿੱਲੀ ਪਹੁੰਚੇ। ਭਾਰਤ ‘ਚ ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਖੁਫੀਆ ਅਧਿਕਾਰੀਆਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਲਈ ਸਮਝੌਤੇ ਕੀਤੇ ਜਾਣਗੇ। ਅਮਰੀਕੀ ਦੂਤਾਵਾਸ ਨੇ ਕਿਹਾ ਕਿ ਉਹ ਐੱਫ ਬੀ ਆਈ ਦੇ ਅੰਤਰਰਾਸ਼ਟਰੀ ਸੰਚਾਲਨ ਦੇ ਸਹਾਇਕ ਨਿਰਦੇਸ਼ਕ ਰੇਮੰਡ ਡੂਡਾ ਦਾ ਨਵੀਂ ਦਿੱਲੀ ਵਿੱਚ ਸਵਾਗਤ ਕਰਦਿਆਂ ਖੁਸ਼ੀ ਹੋ ਰਹੀ ਹੈ। ਆਪਣੀ ਫੇਰੀ ਦੌਰਾਨ ਡੂਡਾ ਭਾਰਤ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਐੱਫਬੀਆਈ ਦੇ ਸਹਿਯੋਗ ਨੂੰ ਅੱਗੇ ਵਧਾਉਣਗੇ।
ਐੱਫਬੀਆਈ ਦੇ ਇਕ ਬਿਆਨ ਅਨੁਸਾਰ ਉਨ੍ਹਾਂ ਹਾਲ ਹੀ ‘ਚ ਅਮਰੀਕੀ ਖੁਫੀਆ ਭਾਈਚਾਰੇ ਵਿੱਚ ਇਕ ਹੋਰ ਏਜੰਸੀ ਵਿੱਚ ਸਹਾਇਕ ਨਿਰਦੇਸ਼ਕ ਪੱਧਰ ‘ਤੇ ਕੰਮ ਕੀਤਾ ਹੈ। ਡੂਡਾ 1991 ਵਿੱਚ ਐੱਫਬੀਆਈ ‘ਚ ਇਕ ਵਿਸ਼ੇਸ਼ ਏਜੰਟ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਬੈਂਕ, ਬੀਮਾ ਧੋਖਾਧੜੀ ਅਤੇ ਹੋਰ ਵ੍ਹਾਈਟ-ਕਾਲਰ ਅਪਰਾਧਾਂ ‘ਤੇ ਕੰਮ ਕਰਨ ਲਈ ਉੱਤਰੀ ਕੈਰੋਲੀਨਾ ਵਿੱਚ ਚਾਰਲੋਟ ਫੀਲਡ ਦਫਡਤਰ ਵਿੱਚ ਨਿਯੁਕਤ ਕੀਤਾ ਗਿਆ ਸੀ। ਦੱਸ ਦੇਈਏ ਕਿ ਫਰਵਰੀ 2022 ਵਿੱਚ ਡੂਡਾ ਐੱਫਬੀਆਈ ਦੇ ਇੰਟਰਨੈਸ਼ਨਲ ਆਪ੍ਰੇਸ਼ਨ ਡਵੀਜ਼ਨ ਦੇ ਅਸਿਸਟੈਂਟ ਡਾਇਰੈਕਟਰ ਬਣੇ ਸਨ।

Comment here