ਗੁਰਦਾਸਪੁਰ-ਪੁਲਸ ਕਾਰਵਾਈ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਇਸ਼ ’ਤੇ ਲੱਗੇ ਗੇਟ ਨੂੰ ਤੋੜ ਦਿੱਤਾ ਗਿਆ ਸੀ। ਇਮਰਾਨ ਖ਼ਾਨ ਦੀ ਲਾਹੌਰ ਜਮਾਨ ਪਾਰਕ ਸਥਿਤ ਰਿਹਾਇਸ਼ ’ਤੇ ਬੁਲੇਟ ਪਰੂਫ਼ ਗੇਟ ਪਹੁੰਚਾਇਆ ਗਿਆ ਹੈ। ਸੂਤਰਾਂ ਅਨੁਸਾਰ ਇਹ ਬੁਲੇਟ ਪਰੂਫ ਗੇਟ 16 ਫੁੱਟ ਚੌੜਾ 10 ਫੁੱਟ ਉੱਚਾ ਹੈ ਅਤੇ ਸੁਰੱਖਿਆਂ ਦੀ ਦ੍ਰਿਸ਼ਟੀ ਨਾਲ ਹੁਣ ਉੱਥੇ ਨਵਾਂ ਬੁਲੇਟ ਪਰੂਫ਼ ਗੇਟ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਇਹ ਗੇਟ ਉਨ੍ਹਾਂ ਦੇ ਨਿਵਾਸ ’ਤੇ ਪਹੁੰਚ ਗਿਆ ਹੈ ਅਤੇ ਉਸ ਨੂੰ ਫ਼ਿਟ ਕਰਨ ਦੀ ਤਿਆਰੀ ਹੋ ਰਹੀ ਹੈ। ਇਸ ਗੇਟ ’ਤੇ ਲਗਭਗ 15 ਲੱਖ ਰੁਪਏ ਖ਼ਰਚ ਆਵੇਗਾ।
Comment here