ਸਿਆਸਤਖਬਰਾਂਚਲੰਤ ਮਾਮਲੇ

ਭਾਰਤ ਦੀ ਸ਼ਾਂਤੀ ਭੰਗ ਕਰਨ ਵਾਲੇ ਸਾਵਧਾਨ ਰਹਿਣ : ਰਾਜਨਾਥ ਸਿੰਘ

ਬੈਂਗਲੁਰੂ-‘‘ਭਾਰਤ ਕਿਸੇ ਨੂੰ ਛੇੜਦਾ ਨਹੀਂ ਹੈ ਅਤੇ ਜੇਕਰ ਕੋਈ ਦੇਸ਼ ਦੀ ਸ਼ਾਂਤੀ ਭੰਗ ਕਰਦਾ ਹੈ ਤਾਂ ਉਸ ਨੂੰ ਛੱਡਦਾ ਨਹੀਂ ਹੈ। ਭਾਰਤ ਨੇ ਕਦੇ ਯੁੱਧ ਅਤੇ ਹਿੰਸਾ ਦੀ ਵਕਾਲਤ ਨਹੀਂ ਕੀਤੀ, ਹਾਲਾਂਕਿ ਉਹ ਅਨਿਆਂ ਅਤੇ ਦਮਨ ’ਤੇ ਨਿਰਪੱਖ ਨਹੀਂ ਰਹਿ ਸਕਦਾ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਕੀਤੇ।
ਰਾਜਨਾਥ ਸਿੰਘ ਨੇ ਮਹਾਭਾਰਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੁਰੂਕੁਸ਼ੇਤਰ ’ਚ ਭਗਵਾਨ ਕ੍ਰਿਸ਼ਨ ਅਤੇ ਅਰਜੁਨ ਨੂੰ ਜੋ ਉਪਦੇਸ਼ ਦਿੱਤੇ ਸਨ, ਉਨ੍ਹਾਂ ਨੂੰ ਸ਼੍ਰੀਮਦ ਭਗਵਦ ਗੀਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੀਤਾ ਪੜ੍ਹਨ ਵਿਅਕਤੀ ਨਿਡਰ ਹੁੰਦਾ ਹੈ। ਇਸਕਾਨ ਬੈਂਗਲੁਰੂ ਨੇ ਇਸ ਮਹੀਨੇ ਸੰਸਕ੍ਰਿਤਕ ਅਤੇ ਧਾਰਮਿਕ ਆਯੋਜਨਾਂ ਤੋਂ ਇਲਾਵਾ ਇਕ ਲੱਖ ਭਗਵਦ ਗੀਤਾ ਪੁਸਤਕ ਵੰਡਣ ਦੀ ਯੋਜਨਾ ਬਣਾਈ ਹੈ।

Comment here