ਅਪਰਾਧਸਿਆਸਤਖਬਰਾਂ

ਬੇਅਦਬੀ ਦੇ ਮੁਲਜ਼ਮ ਬਿੱਟੂ ਦੇ ਪਰਿਵਾਰ ਨੂੰ ਸੂਬਾ ਸਰਕਾਰ ਦੇਵੇਗੀ 21 ਲੱਖ ਦਾ ਮੁਆਵਜ਼ਾ

ਚੰਡੀਗੜ੍ਹ- 2015 ਵਿੱਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਡੇਰਾ ਸਿਰਸਾ ਦੇ ਪੈਰੋਕਾਰ ਮਹਿੰਦਰਪਾਲ ਬਿੱਟੂ ਇੰਸਾਂ ਦੀ ਨਾਭਾ ਜੇਲ੍ਹ ਵਿਚ 22 ਜੂਨ, 2019 ਨੂੰ ਹੱਤਿਆ ਕਰ ਦਿੱਤੀ ਗਈ ਸੀ, ਇਸ ਮਾਮਲੇ ਵਿਚ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੀੜਤ ਪਰਿਵਾਰ ਨੂੰ ਵੱਡੀ ਰਾਹਤ ਵਾਲਾ ਫੈਸਲਾ ਸੁਣਾਇਆ ਹੈ, ਹਾਈਕੋਰਟ ਨੇ ਸੂਬਾ ਸਰਕਾਰ ਨੂੰ ਮ੍ਰਿਤਕ ਦੇ ਪਰਿਵਾਰ ਨੂੰ 21.83 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਕੀਤੇ ਹਨ। ਹਾਈ ਕੋਰਟ ਨੇ ਬਿੱਟੂ ਦੀ ਹੱਤਿਆ ਨੂੰ ਜੇਲ੍ਹ ਪ੍ਰਬੰਧਕਾਂ ਦੀ ਲਾਪਰਵਾਹੀ ਕਰਾਰ ਦਿੱਤਾ ਹੈ। ਜਸਟਿਸ ਰਾਜਮੋਹਨ ਸਿੰਘ ਨੇ ਇਹ ਹੁਕਮ ਬਿੱਟੂ ਇੰਸਾਂ ਦੇ ਪਿਤਾ ਰਾਮ ਲਾਲ, ਉਸ ਦੀ ਵਿਧਵਾ ਤੇ ਦੋ ਪੁੱਤਰਾਂ ਵੱਲੋਂ ਦਾਇਰ ਪਟੀਸ਼ਨ ਦਾ ਨਿਬੇੜਾ ਕਰਦੇ ਹੋਏ ਕੀਤੇ ਹਨ। ਇਸ ਮਾਮਲੇ ਵਿਚ ਪੰਜਾਬ ਸਰਕਾਰ ਪਹਿਲਾਂ ਹੀ ਆਪਣੀ ਨੀਤੀ ਤਹਿਤ ਇਕ ਲੱਖ ਰੁਪਏ ਜਾਰੀ ਕਰ ਚੁੱਕੀ ਹੈ। ਸਰਕਾਰ ਨੇ ਹੁਣ 21 ਲੱਖ 83 ਹਜ਼ਾਰ ਰੁਪਏ ਦੇਣੇ ਹਨ। ਇਸ ਅਦਾਇਗੀ ਹਿੱਤ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਨਾਲ ਹੀ ਇਹ ਕਿਹਾ ਗਿਆ ਹੈ ਕਿ ਜੇ ਇਸ ਮਿਆਦ ਦੇ ਅੰਦਰ ਇਹ ਰਕਮ ਜਾਰੀ ਨਾ ਕੀਤੀ ਗਈ ਤਾਂ ਇਸ ਦੇ ਨਾਲ ਛੇ ਫ਼ੀਸਦ ਵਿਆਜ ਲਾ ਕੇ ਇਹ ਰਾਸ਼ੀ ਦੇਣੀ ਪਵੇਗੀ। ਬਿੱਟੂ ਦੇ ਪਰਿਵਾਰ ਦਾ ਕਹਿਣਾ ਸੀ ਕਿ ਪਹਿਲਾਂ ਉਹ ਬੇਕਰੀ ਦੀ ਹੱਟੀ ਚਲਾਉਂਦੇ ਸਨ ਪਰ ਪਰਿਵਾਰ ਦੇ ਮੁਖੀ ਦੀ ਮੌਤ ਮਗਰੋਂ ਆਰਥਕ ਸੰਕਟ ਖੜ੍ਹਾ ਹੋ ਗਿਆ ਹੈ।

Comment here