ਸਿਹਤ-ਖਬਰਾਂਖਬਰਾਂ

ਦੇਸ਼ ਚ ਕਰੋਨਾ ਦੇ ਕੇਸ ਕਰੀਬ 3 ਹਜ਼ਾਰ ਹੋਏ

ਨਵੀਂ ਦਿੱਲੀ- ਚੀਨ ਵਿੱਚ ਕਰੋਨਾ ਨੂੰ ਲੈ ਕੇ ਫੇਰ ਚਿੰਤਾਜਨਕ ਖਬਰ ਆ ਰਹੀ ਹੈ, ਦੁਬਾਰਾ ਫੇਰ ਕੇਸ ਵਧ ਰਹੇ ਹਨ ਕਿ ਲਾਕਡਾਊਨ ਲਾਉਣਾ ਪੈ ਰਿਹਾ ਹੈ। ਇਧਰ ਭਾਰਤ ਚ ਰਾਹਤ ਵਾਲੀ ਖਬਰ ਹੈ। ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 3116 ਨਵੇਂ ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨ ਅੰਕਡ਼ਾ 3614 ਸੀ। ਹੁਣ ਮੌਤ ਦੇ ਅੰਕਡ਼ਿਆਂ ‘ਚ ਵੀ ਕਮੀ ਦੇਖਣ ਨੂੰ ਮਿਲ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ 47 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਕੋਰੋਨਾ ਨਾਲ ਹੋਈਆਂ ਕੁੱਲ ਮੌਤਾਂ ਦੀ ਗਿਣਤੀ 5,15,850 ਹੋ ਗਈ ਹੈ। ਦੇਸ਼ ‘ਚ ਕੋਰੋਨਾ ਦੇ ਹੁਣ ਤਕ ਕੁਲ 4,29,90,991 ਮਾਮਲੇ ਹੋ ਗਏ ਹਨ। ਦੇਸ਼ ਵਿਚ ਕੋਵਿਡ ਰੋਕੂ ਵੈਕਸੀਨ ਦੀ ਜ਼ੋਰ ਸ਼ੋਰ ਨਾਲ ਲਾਈ ਜਾ ਰਹੀ ਹੈ।

Comment here