ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਕਸ਼ਮੀਰ ‘ਚ ਭਾਰਤ ਵਿਰੋਧੀ ਅੱਤਵਾਦੀ ਸੰਗਠਨਾਂ ਦੀ ਕਰ ਸਕਦੈ ਮਦਦ-ਅਮਰੀਕਾ

ਵਾਸ਼ਿੰਗਟਨ-ਅਫਗਾਨਿਸਤਾਨ ਵਿੱਚ ਤਾਲਿਬਾਨਾਂ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਦੁਨੀਆ ਭਰ ਵਿਚ ਭੈਅ ਤੇ ਚਿੰਤਾ ਦਾ ਆਲਮ ਹੈ, ਅਫਗਾਨ ਨਾਲ ਲਗਦੇ ਮੁਲਕ ਅੱਤਵਾਦ ਨੂੰ ਲੈ ਕੇ ਤਚਿੰਤਤ ਹਨ।  ਅਮਰੀਕਾ ਦੇ ਉਪ ਰੱਖਿਆ ਮੰਤਰੀ ਕਾਲਿਨ ਐੱਚ. ਕਾਲ ਨੇ ਕਿਹਾ ਕਿ ਭਾਰਤ ਸਰਕਾਰ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਚਿੰਤਤ ਹਨ। ਉਹ ਉੱਥੋਂ ਦੀ ਅਸਥਿਰਤਾ ਤੇ ਅੱਤਵਾਦ ਵਿਰੋਧੀ ਆਪਣੀਆਂ ਚਿੰਤਾਵਾਂ ਬਾਰੇ ਪਰੇਸ਼ਾਨ ਹੈ। ਅਫ਼ਗਾਨਿਸਤਾਨ ਦੀ ਸਥਿਤੀ ਨੂੰ ਦੇਖਦੇ ਹੋਏ ਰੱਖਿਆ ਵਿਭਾਗ ਦੇ ਉਪ ਮੰਤਰੀ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਫ਼ਗਾਨਿਸਤਾਨ ਦੀ ਵਰਤਮਾਨ ਸਥਿਤੀ ‘ਤੇ ਭਾਰਤ ਚਿੰਤਤ ਹੈ। ਕਾਲਿਨ ਐੱਚ. ਕਾਲ ਨੇ ਅਫ਼ਗਾਨਿਸਤਾਨ, ਦੱਖਣੀ ਤੇ ਮੱਧ ਏਸ਼ੀਆ ਸੁਰੱਖਿਆ ‘ਤੇ ਸੁਣਵਾਈ ਦੌਰਾਨ ਸੈਨੇਟ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਤੁਸੀਂ ਇਸ ਗੱਲ ਤੋਂ ਜਾਣੂੰ ਹਨ ਕਿ ਭਾਰਤੀ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਚਿੰਤਤ ਹਨ। ਉਹ ਉੱਥੋਂ ਦੀ ਅਸਥਿਰਤਾ ਤੇ ਅੱਤਵਾਦ ਵਿਰੋਧੀ ਆਪਣੀਆਂ ਚਿੰਤਾਵਾਂ ਬਾਰੇ ਪਰੇਸ਼ਾਨ ਹਨ। ਸੈਨੇਟਰ ਗੈਰੀ ਪੀਟਰਸ ਦੇ ਇਕ ਸਵਾਲ ਦੇ ਜਵਾਬ ‘ਚ ਕਾਲ ਨੇ ਕਿਹਾ ਕਿ ਭਾਰਤੀ ਇਨ੍ਹਾਂ ਮੁੱਦਿਆਂ ‘ਤੇ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਪ੍ਰਤੀ ਭਾਰਤ ਦੀਆਂ ਨੀਤੀਆਂ ਦੀ ਕਲਪਨਾ ਵੱਡੇ ਪੱਧਰ ‘ਤੇ ਪਾਕਿਸਤਾਨ ਨਾਲ ਮੁਕਾਬਲੇ ਦੇ ਲੁਕਵੇਂ ਸੰਘਰਸ਼ ਨੂੰ ਧਿਆਨ ‘ਚ ਰੱਖ ਕੇ ਕੀਤੀ ਜਾਂਦੀ ਹੈ। ਇਹ ਵੀ ਇਕ ਕਾਰਨ ਹੈ ਕਿ ਭਾਰਤ ਦੇ ਇਸ ਖ਼ਦਸ਼ੇ ‘ਤੇ ਸਾਨੂੰ ਚਿੰਤਤ ਹੋਣਾ ਚਾਹੀਦਾ ਹੈ ਕਿ ਤਾਲਿਬਾਨ ਪ੍ਰਸ਼ਾਸਨ ਕਸ਼ਮੀਰ ਦੇ ਆਸ-ਪਾਸ ਖ਼ਾਸ ਤੌਰ ‘ਤੇ ਭਾਰਤ ਵਿਰੋਧੀ ਅੱਤਵਾਦੀ ਸੰਗਠਨਾਂ ਨੂੰ ਫ਼ਾਇਦਾ ਪਹੁੰਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਅਹਿਮ ਭਾਈਵਾਲੀ ਨਾਲ ਮਿਲ ਕੇ ਕੰਮ ਕਰਨ ਪ੍ਰਤੀ ਸਾਡੀ ਪ੍ਰਤੀਬੱਧਤਾ ਤੇ ਇਹ ਤੱਥ ਕਿ ਭਾਰਤ, ਅਮਰੀਕਾ ਦਾ ਇੱਕੋ ਇਕ ਨਾਮਜ਼ਦ ਪ੍ਰਮੁੱਖ ਰੱਖਿਆ ਭਾਈਵਾਲ ਹੈ। ਹੁਣ ਸਾਡੇ ਲਈ ਇਹ ਸਮਝਣਾ ਅਹਿਮ ਹੈ ਕਿ ਅਫ਼ਗਾਨਿਸਤਾਨ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਕਿਹੋ ਜਿਹਾ ਹੈ ਤੇ ਅੱਗੇ ਕਿਹੋ ਜਿਹਾ ਰਹੇਗਾ। ਸੈਨੇਟਰ ਜੈਕ ਰੀਡ ਦੇ ਇਕ ਹੋਰ ਸਵਾਲ ਦੇ ਜਵਾਬ ‘ਚ ਕਾਲ ਨੇ ਕਿਹਾ ਕਿ ਪਾਕਿਸਤਾਨ ਇਕ ਚੁਣੌਤੀਪੂਰਨ ਭੂਮਿਕਾ ਪੇਸ਼ ਕਰਦਾ ਹੈ, ਪਰ ਉਹ ਨਹੀਂ ਚਾਹੁੰਦਾ ਕਿ ਅਫ਼ਗਾਨਿਸਤਾਨ ਅੱਤਵਾਦੀ ਹਮਲਿਆਂ ਜਾਂ ਬਾਹਰੀ ਹਮਲਿਆਂ ਲਈ ਸੁਰੱਖਿਅਤ ਪਨਾਹਗਾਹ ਬਣੇ।

Comment here