ਸਿਹਤ-ਖਬਰਾਂ

ਗੁੜ ਤੇ ਨਿੰਬੂ ਭਾਰ ਘਟਾਉਣ ਲਈ ਅਸਰਦਾਰ!

ਸਹੀ ਖਾਣ ਪੀਣ ਤੇ ਕੰਮ ਕਰਨ ਦੇ ਤਰੀਕੇ ਕਰਕੇ ਬਹੁਤ ਸਾਰੇ ਲੋਕ ਵਧਦੇ ਭਾਰ ਤੋਂ ਪਰੇਸ਼ਾਨ ਹੁੰਦੇ ਹਨ, ਬਹੁਤਿਆਂ ਕੋਲ ਕਸਰਤ ਆਦਿ ਕਰਨ ਦਾ ਵੀ ਸਮਾਂ ਨਹੀਂ ਹੁੰਦਾ, ਅਜਿਹੇ ਚ ਉਹ ਭਾਰ ਤੇ ਘਰੇਲੂ ਉਪਚਾਰਾੰ ਨਾਲ ਕੁਝ ਹੱਦ ਤੱਕ ਕਾਬੂ ਪਾ ਸਕਦੇ ਹਨ। ਦੇਸੀ ਇਲਾਜ ਪ੍ਰਣਾਲੀ ਤੇ ਯਕੀਨ ਕਰਨ ਵਾਲੇ ਦਾਅਵਾ ਕਰਦੇ ਹਨ ਕਿ ਘਰੇਲੂ ਡਰਿੰਕ ਨਾਲ ਭਾਰ ਘਟਾਇਆ ਜਾ ਸਕਦਾ ਹੈ। ਇਸ ਡਰਿੰਕ ਵਿੱਚ ਸਭ ਤੋਂ ਮਹੱਤਵਪੂਰਨ ਤੱਤ ਗੁੜ ਅਤੇ ਨਿੰਬੂ ਹਨ। ਇਹ ਦੋਵੇਂ ਚੀਜ਼ਾਂ ਤੁਹਾਨੂੰ ਹਰ ਭਾਰਤੀ ਰਸੋਈ ‘ਚ ਆਸਾਨੀ ਨਾਲ ਮਿਲ ਜਾਣਗੀਆਂ। ਗੁੜ ਅਤੇ ਨਿੰਬੂ ‘ਚ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਕਈ ਫਾਇਦੇ ਦਿੰਦੇ ਹਨ। ਜੇਕਰ ਖਾਣ ਤੋਂ ਬਾਅਦ ਗੁੜ ਨੂੰ ਡਾਈਟ ‘ਚ ਸ਼ਾਮਲ ਕੀਤਾ ਜਾਵੇ ਤਾਂ ਮੈਟਾਬੋਲਿਜ਼ਮ ਵਧਦਾ ਹੈ। ਇਹ ਤੁਹਾਡੇ ਪੇਟ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਘੱਟ ਕਰਨ ਵਿੱਚ ਤੇਜ਼ੀ ਲਿਆਉਂਦਾ ਹੈ। ਨਾਲ ਹੀ ਨਿੰਬੂ ਦਾ ਰਸ ਚਮੜੀ ਲਈ ਚਮਤਕਾਰੀ ਸਾਬਤ ਹੁੰਦਾ ਹੈ। ਨਿੰਬੂ ਵੀ ਡੀਟੌਕਸ ਦਾ ਕੰਮ ਕਰਦਾ ਹੈ, ਇਸ ਦੇ ਸੇਵਨ ਨਾਲ ਸਰੀਰ ਵਿੱਚ ਮੌਜੂਦ ਗੰਦਗੀ ਬਾਹਰ ਨਿਕਲਦੀ ਹੈ ਅਤੇ ਤੁਹਾਡਾ ਭਾਰ ਘੱਟ ਹੋਣ ਲੱਗਦਾ ਹੈ। ਨਿੰਬੂ ਦਾ ਰਸ ਅਤੇ ਗੁੜ ਮਿਲਾ ਕੇ ਡ੍ਰਿੰਕ ਤਿਆਰ ਕਰੋ ਅਤੇ ਪੀਓ। ਇਸ ਨਾਲ ਤੁਹਾਡੇ ਸਰੀਰ ਨੂੰ ਜ਼ਰੂਰੀ ਵਿਟਾਮਿਨ-ਸੀ ਤਾਂ ਮਿਲਦਾ ਹੀ ਹੈ, ਨਾਲ ਹੀ ਪਾਣੀ ਦੀ ਕਮੀ ਵੀ ਪੂਰੀ ਹੁੰਦੀ ਹੈ। ਇਸ ਵਿਚ ਜ਼ਿੰਕ ਅਤੇ ਐਂਟੀ-ਆਕਸੀਡੈਂਟ ਗੁਣ ਵੀ ਹੁੰਦੇ ਹਨ। ਗੁੜ ਅਤੇ ਨਿੰਬੂ ਪਾਣੀ ਦਾ ਸੇਵਨ ਵੀ ਤੁਹਾਡੀ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ। ਇਸ ਨੂੰ ਬਣਾਉਣ ਲਈ ਕੋਸੇ ਪਾਣੀ ‘ਚ ਇਕ ਚੱਮਚ ਨਿੰਬੂ ਦਾ ਰਸ ਅਤੇ ਗੁੜ ਪਾਊਡਰ ਮਿਲਾਓ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਜਦੋਂ ਗੁੜ ਪਾਣੀ ਵਿਚ ਪੂਰੀ ਤਰ੍ਹਾਂ ਮਿਲ ਜਾਵੇ ਤਾਂ ਤੁਹਾਡਾ ਡ੍ਰਿੰਕ ਤਿਆਰ ਹੈ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਨੂੰ ਪੀਓ ਤਾਂ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ।

Comment here