ਅਪਰਾਧਸਿਆਸਤਖਬਰਾਂ

ਖੈਬਰ ਪਖਤੂਨਖਵਾ ‘ਚ 8 ਅੱਤਵਾਦੀ ਢੇਰ, ਇਕ ਫੌਜੀ ਸ਼ਹੀਦ

ਪੇਸ਼ਾਵਰ-ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਵੱਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ‘ਚ ਅੱਤਵਾਦੀਆਂ ਦੇ ਟਿਕਾਣੇ ‘ਤੇ ਰਾਤ ਭਰ ਚੱਲੀ ਕਾਰਵਾਈ ‘ਚ ਅੱਠ ਅੱਤਵਾਦੀ ਮਾਰੇ ਗਏ। ਇਸ ਕਾਰਵਾਈ ਵਿੱਚ ਇੱਕ ਪਾਕਿਸਤਾਨੀ ਫੌਜੀ ਵੀ ਸ਼ਹੀਦ ਹੋ ਗਿਆ। ਆਈ.ਐੱਸ.ਪੀ.ਆਰ. ਮੁਤਾਬਕ ਦੱਖਣੀ ਵਜ਼ੀਰਿਸਤਾਨ ਜ਼ਿਲੇ ਦੇ ਸ਼ਿਨਵਰਸਕ ਇਲਾਕੇ ‘ਚ ਸੂਚਨਾ ਆਧਾਰਿਤ ਆਪਰੇਸ਼ਨ (ਆਈ. ਬੀ. ਓ.) ਚਲਾਇਆ ਗਿਆ, ਜਿਸ ‘ਚ ਸੁਰੱਖਿਆ ਕਰਮਚਾਰੀਆਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਹੋਈ। ਇਸ ਕਾਰਵਾਈ ਵਿਚ ਇਕ ਸਿਪਾਹੀ ਦੀ ਵੀ ਮੌਤ ਹੋ ਗਈ। ਬਿਆਨ ਦੇ ਅਨੁਸਾਰ, “ਫੌਜਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਅੱਤਵਾਦੀਆਂ ਦਾ ਮੁਕਾਬਲਾ ਕੀਤਾ। ਕਾਰਵਾਈ ‘ਚ ਖਤਰਨਾਕ ਅੱਤਵਾਦੀ ਕਮਾਂਡਰ ਜਾਨ ਮੁਹੰਮਦ ਉਰਫ਼ ਚਰਾਘ ਸਮੇਤ ਅੱਠ ਅੱਤਵਾਦੀ ਮਾਰੇ ਗਏ। ਇਹ ਅੱਤਵਾਦੀ ਸੁਰੱਖਿਆ ਬਲਾਂ ਖ਼ਿਲਾਫ਼ ਅੱਤਵਾਦੀ ਕਾਰਵਾਈਆਂ ਅਤੇ ਬੇਕਸੂਰ ਨਾਗਰਿਕਾਂ ਦੀ ਹੱਤਿਆ ‘ਚ ਸ਼ਾਮਲ ਸਨ। ਬਿਆਨ ‘ਚ ਕਿਹਾ ਗਿਆ ਕਿ ਪਾਕਿਸਤਾਨ ਦੇ ਸੁਰੱਖਿਆ ਬਲ ਅੱਤਵਾਦ ਨੂੰ ਖ਼ਤਮ ਕਰਨ ਲਈ ਦ੍ਰਿੜ੍ਹ ਹਨ।

Comment here