ਅਪਰਾਧਸਿਆਸਤਖਬਰਾਂ

ਗੈਂਗਸਟਰ ਸਾਂਗਵਾਨ ਨੇ ਲਈ ਭਾਜਪਾ ਆਗੂ ਦੇ ਕਤਲ ਦੀ ਜ਼ਿੰਮੇਵਾਰੀ

ਨਵੀਂ ਦਿੱਲੀ-ਭਾਜਪਾ ਆਗੂ ਦੇ ਕਤਲ ਦੇ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਦਵਾਰਕਾ ਦੇ ਬਿੰਦਾਪੁਰ ਇਲਾਕੇ ’ਚ ਸ਼ੁੱਕਰਵਾਰ ਸ਼ਾਮ ਭਾਜਪਾ ਨੇਤਾ ਸੁਰਿੰਦਰ ਮਟਿਆਲਾ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੀ ਗੁੱਥੀ ਨੂੰ ਦਿੱਲੀ ਪੁਲਸ ਅਜੇ ਹੱਲ ਕਰਨ ’ਚ ਹੀ ਲੱਗੀ ਹੈ ਕਿ ਸੋਸ਼ਲ ਮੀਡੀਆ ’ਤੇ ਗੈਂਗਸਟਰ ਕਪਿਲ ਸਾਂਗਵਾਨ ਦੇ ਅਕਾਊਂਟ ਤੋਂ ਜਾਰੀ ਮੈਸੇਜ ਵਾਇਰਲ ਹੋ ਗਿਆ ਹੈ। ਇਸ ਮੈਸੇਜ ਵਿਚ ਗੈਂਗਸਟਰ ਨੇ ਨੇਤਾ ਦੀ ਹੱਤਿਆ ਉਸ ਵੱਲੋਂ ਕਰਵਾਏ ਜਾਣ ਦੀ ਜ਼ਿੰਮੇਵਾਰੀ ਲਈ ਹੈ। ਦਿੱਲੀ ਪੁਲਸ ਇਸ ਮੈਸੇਜ ਦੀ ਸੱਚਾਈ ਦੀ ਜਾਂਚ ਕਰ ਰਹੀ ਹੈ।
ਸੁਰਿੰਦਰ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਸਨ ਅਤੇ ਪਿਛਲੀਆਂ ਨਿਗਮ ਚੋਣਾਂ ’ਚ ਭਾਜਪਾ ਦੀ ਟਿਕਟ ’ਤੇ ਚੋਣ ਵੀ ਲੜ ਚੁੱਕੇ ਸਨ। ਪੁਲਸ ਵੱਲੋਂ ਹੱਤਿਆ ਦੀ ਧਾਰਾ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਉੱਥੇ ਹੀ ਹੁਣ ਉਕਤ ਮੈਸੇਜ ਵਾਇਰਲ ਹੋਣ ਤੋਂ ਬਾਅਦ ਪੁਲਸ ਵੱਲੋਂ ਇਸ ਦੀ ਵੀ ਪੜਚੋਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਰਾਤ ਨੂੰ ਦਵਾਰਕਾ ਦੇ ਰੁਝੇਵੇਂ ਵਾਲੇ ਇਲਾਕੇ ’ਚ ਮੁੱਖ ਮਾਰਗ ’ਤੇ ਸਥਿਤ ਇਕ ਭਾਜਪਾ ਆਗੂ ਦੇ ਦਫ਼ਤਰ ’ਚ 2 ਹਮਲਾਵਰਾਂ ਨੇ ਦਾਖ਼ਲ ਹੋ ਕੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰ ਬਾਈਕ ’ਤੇ ਸਵਾਰ ਹੋ ਕੇ ਆਏ ਸਨ। ਉਸ ਸਮੇਂ ਭਾਜਪਾ ਆਗੂ ਸੁਰਿੰਦਰ (60) ਆਪਣੇ ਦਫ਼ਤਰ ’ਚ ਬੈਠੇ ਸਨ। ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਕੁਝ ਸਮਝ ਲੱਗਦੀ ਆਪਣੇ ਨਾਲ ਪਿਸਤੌਲ ਲੈ ਕੇ ਆਏ ਹਮਲਾਵਰ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਤੋਂ ਬਾਅਦ ਹਮਲਾਵਰ ਮੋਟਰਸਾਈਕਲ ’ਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਸੁਰਿੰਦਰ ਦੇ ਸਾਥੀ ਤੁਰੰਤ ਉਨ੍ਹਾਂ ਨੂੰ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ।

Comment here