ਅਪਰਾਧਸਿਆਸਤਦੁਨੀਆ

ਵਿਸ਼ਵ ਉਪਰ ਪ੍ਰਮਾਣੂ ਜੰਗ ਦਾ ਖਤਰਾ ਮੰਡਰਾਇਆ

ਮਿੰਸਕ-ਕੌਮਾਂਤਰੀ ਭਾਈਚਾਰੇ ਦੀਆਂ ਇਨ੍ਹਾਂ ਆਸਾਂ ’ਤੇ ਪਾਣੀ ਫਿਰ ਗਿਆ ਕਿ ਚੀਨ-ਰੂਸ ਨੂੰ ਯੂਕਰੇਨ ਵਿਚੋਂ ਆਪਣੀ ਫ਼ੌਜ ਵਾਪਸ ਬੁਲਾਉਣ ਲਈ ਰਾਜ਼ੀ ਕਰ ਸਕਦਾ ਹੈ। ਇਸ ਕਾਰਣ ਪ੍ਰਮਾਣ ਵਿਸ਼ਵ ਜੰਗ ਦੀਆਂ ਸੰਭਾਵਨਾਵਾਂ ਵਧ ਗਈਆ ਹਨ। ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਅਮਰੀਕਾ ਤੇ ਨਾਟੋ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉੱਤਰੀ ਕੋਰੀਆ ਪ੍ਰਮਾਣੂ ਪ੍ਰੀਖਣ ਦੀ ਤਿਆਰੀ ਕਰ ਰਿਹਾ ਹੈ। ਦਰਅਸਲ ਦੱਖਣੀ ਕੋਰੀਆ ਦੇ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਜਲਦ ਹੀ ਪ੍ਰਮਾਣੂ ਪ੍ਰੀਖਣ ਕਰ ਸਕਦਾ ਹੈ।
ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ ਲਗਾਤਾਰ ਮਿਜ਼ਾਈਲ ਪ੍ਰੀਖਣ ਕਰਕੇ ਪੱਛਮੀ ਦੁਨੀਆਂ ਨੂੰ ਚੁਣੌਤੀ ਦੇ ਰਹੇ ਹਨ। ਇਸ ਦੌਰਾਨ ਉੱਤਰੀ ਕੋਰੀਆ ਵੱਲੋਂ ਕੀਤੇ ਗਏ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਸਖ਼ਤੀ ਵਿਖਾਈ ਹੈ। ਉੱਤਰੀ ਕੋਰੀਆ ਦੇ ਸ਼ਕਤੀਸ਼ਾਲੀ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪਰ ਰੂਸ ਤੇ ਉਤਰੀ ਕੋਰੀਆ ਨੇ ਮੰਨਣ ਤੋਂ ਇਨਕਾਰ ਕਰ ਦਿਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਅਤੇ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਨੇ ਹੁਣੇ ਜਿਹੇ ਪੱਛਮੀ ਦੇਸ਼ਾਂ ਨੂੰ ਤਨਾਅ ਦੇਣ ਵਾਲਾ ਬਿਆਨ ਦਿੱਤਾ ਹੈ। ਲੁਕਾਸੇਂਕੋ ਦਾ ਕਹਿਣਾ ਹੈ ਕਿ ਜੇਕਰ ਰੂਸ ਇਸ ਯੁੱਧ ਵਿਚ ਹਾਰੇਗਾ ਹੈ ਤਾਂ ਪੁਤਿਨ ਪ੍ਰਮਾਣੂ ਯੁੱਧ ਕਰੇਗਾ। ਰੂਸ ਨੇ ਹਾਲ ਹੀ ਵਿੱਚ ਫੈਸਲਾ ਕੀਤਾ ਹੈ ਕਿ ਉਹ ਬੇਲਾਰੂਸ ਵਿੱਚ ਟੈਕਨੀਕਲ ਪ੍ਰਮਾਣੂ ਹਥਿਆਰਾਂ ਨੂੰ ਤਾਇਨਾਤ ਕਰੇਗਾ। ਹੁਣ ਲੁਕਾਸੇਂਕੋ ਨੇ ਇਹ ਵੀ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਪੁਤਿਨ ਬੇਲਾਰੂਸ ’ਚ ਇੰਟਰਕੌਂਟੀਨੈਂਟਲ ਨਿਊਕਲੀਅਰ ਮਿਜ਼ਾਈਲਾਂ ਵੀ ਤਾਇਨਾਤ ਕਰ ਸਕਦੇ ਹਨ।
ਸੰਸਦ ਮੈਂਬਰਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ, ਲੁਕਾਸੇਂਕੋ ਨੇ ਕਿਹਾ ਕਿ ਪ੍ਰਮਾਣੂ ਹਥਿਆਰਾਂ ਨੂੰ ਤਾਇਨਾਤ ਕਰਨ ਦੇ ਰੂਸ ਦੇ ਫੈਸਲੇ ਨਾਲ ਬੇਲਾਰੂਸ ਦੀ ਸੁਰੱਖਿਆ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਬੇਲਾਰੂਸ ਨੂੰ ਪੱਛਮੀ ਦੇਸ਼ਾਂ ਤੋਂ ਖਤਰਾ ਹੈ। ਲੁਕਾਸੇਂਕੋ ਨੇ ਕਿਹਾ, ‘ਮੈਂ ਕਿਸੇ ਨੂੰ ਡਰਾਉਣ ਜਾਂ ਬਲੈਕਮੇਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ । ਮੈਂ ਬੇਲਾਰੂਸ ਦੀ ਰੱਖਿਆ ਕਰਨਾ ਚਾਹੁੰਦਾ ਹਾਂ ਅਤੇ ਬੇਲਾਰੂਸ ਦੇ ਲੋਕਾਂ ਲਈ ਸ਼ਾਂਤੀ ਕਾਇਮ ਕਰਨਾ ਚਾਹੁੰਦਾ ਹਾਂ। ਲੁਕਾਸੈਂਕੋ ਨੇ ਬਿਨਾਂ ਸ਼ਰਤ ਜੰਗਬੰਦੀ ਦੀ ਮੰਗ ਕੀਤੀ ਹੈ।

ਪਰਮਾਣੂ ਹਥਿਆਰਾਂ ਦੀ ਵਰਤੋਂ ਹੋਵੇਗੀ!
ਇੱਕ ਭੜਕੀਲੇ ਭਾਸ਼ਣ ਵਿੱਚ, ਉਸਨੇ ਕਿਹਾ ਕਿ ਜੇਕਰ ਰੂਸ ਨੂੰ ਖ਼ਤਰਾ ਮਹਿਸੂਸ ਹੋਇਆ ਜਾਂ ਮਜਬੂਰ ਕੀਤਾ ਗਿਆ ਤਾਂ ਸਭ ਤੋਂ ਭਿਆਨਕ ਹਥਿਆਰ ਵਰਤਿਆ ਜਾਵੇਗਾ। ਉਨ੍ਹਾਂ ਕਿਹਾ, ‘ਪਰਮਾਣੂ ਸ਼ਕਤੀ ਨੂੰ ਹਰਾਉਣਾ ਸੰਭਵ ਨਹੀਂ ਹੈ। ਜੇਕਰ ਰੂਸ ਇਹ ਮੰਨਦਾ ਹੈ ਕਿ ਅਜਿਹੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਜੋ ਦੇਸ਼ ਨੂੰ ਤੋੜ ਦੇਵੇਗੀ, ਤਾਂ ਉਹ ਸਭ ਤੋਂ ਭਿਆਨਕ ਪ੍ਰਮਾਣੂ ਹਥਿਆਰ ਦੀ ਵਰਤੋਂ ਕਰੇਗਾ। ਦੇਸ਼ ਨੂੰ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਤਿਨ ਕਹਿੰਦੇ ਰਹੇ ਹਨ ਕਿ ਇਨ੍ਹਾਂ ਮਿਜ਼ਾਈਲਾਂ ’ਤੇ ਬੇਲਾਰੂਸ ਦਾ ਕੰਟਰੋਲ ਨਹੀਂ ਹੋਵੇਗਾ। ਪਰ ਲੂਕਾਸ਼ੈਂਕੋ ਨੇ ਸੁਝਾਅ ਦਿੱਤਾ ਕਿ ਜੇ ਬੇਲਾਰੂਸ ਨੂੰ ਤਬਾਹੀ ਦੀ ਧਮਕੀ ਦਿੱਤੀ ਗਈ ਸੀ, ਤਾਂ ਇਹ ਉਨ੍ਹਾਂ ਦੀ ਵਰਤੋਂ ਰੂਸ ਨਾਲ ਸਮਝੌਤਾ ਕਰਨ ਲਈ ਕਰ ਸਕਦਾ ਹੈ।

ਹਥਿਆਰ ਬੇਲਾਰੂਸ ਵਿੱਚ ਤਾਇਨਾਤ ਕੀਤੇ ਜਾਣਗੇ
ਲੂਕਾਸ਼ੈਂਕੋ ਨੇ ਕਿਹਾ ਕਿ ਬੇਲਾਰੂਸ ਕੋਲ ਖਤਰਿਆਂ ਦਾ ਮੁਕਾਬਲਾ ਕਰਨ ਲਈ ਕਾਫ਼ੀ ਰਵਾਇਤੀ ਹਥਿਆਰ ਹਨ, ਜੇਕਰ ਸਾਡੇ ਦੇਸ਼ ਨੂੰ ਖ਼ਤਰਾ ਹੁੰਦਾ ਹੈ ਤਾਂ ਅਸੀਂ ਸਾਡੇ ਕੋਲ ਜੋ ਵੀ ਹੈ, ਉਸ ਦੀ ਵਰਤੋਂ ਕਰਾਂਗੇ। ਲੁਕਾਸੇਂਕੋ ਨੇ ਇਹ ਵੀ ਦਾਅਵਾ ਕੀਤਾ ਕਿ ਪੱਛਮੀ ਦੇਸ਼ ਬੇਲਾਰੂਸ ’ਤੇ ਹਮਲਾ ਕਰਨਾ ਚਾਹੁੰਦੇ ਹਨ। ਰੂਸ ਨੇ ਹਾਲ ਹੀ ਵਿੱਚ ਬੇਲਾਰੂਸ ਵਿੱਚ ਪ੍ਰਮਾਣੂ ਹਥਿਆਰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। 90 ਦੇ ਦਹਾਕੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਬੇਲਾਰੂਸ ਵਿੱਚ ਪ੍ਰਮਾਣੂ ਹਥਿਆਰ ਤਾਇਨਾਤ ਕੀਤੇ ਜਾਣਗੇ।

ਰੂਸ ਵੱਲੋਂ ਸਾਇਬੇਰੀਆ ਵਿਚ ਮਿਜ਼ਾਈਲ ਸਮਰੱਥਾ ਦਾ ਅਭਿਆਸ
ਰੂਸੀ ਸੈਨਾ ਨੇ ਬੀਤੇ ਦਿਨੀਂ ਆਪਣੀ ਰਣਨੀਤਕ ਮਿਜ਼ਾਈਲ ਤਾਕਤ ਦਾ ਅਭਿਆਸ ਕੀਤਾ ਹੈ। ਯੂਕਰੇਨ ਜੰਗ ਦੌਰਾਨ ਰੂਸੀ ਫ਼ੌਜ ਨੇ ਆਪਣੀ ਵੱਡੀ ਪਰਮਾਣੂ ਸਮਰੱਥਾ ਦਾ ਮੁਜ਼ਾਹਰਾ ਕਰਦਿਆਂ ਸਾਇਬੇਰੀਆ ਵਿਚ ਮੋਬਾਈਲ ਲਾਂਚਰ ਤਾਇਨਾਤ ਕੀਤੇ ਹਨ। ਇਸ ਅਭਿਆਸ ਦੇ ਹਿੱਸੇ ਵਜੋਂ, ‘ਯਾਰਸ’ ਮੋਬਾਈਲ ਮਿਜ਼ਾਈਲ ਲਾਂਚਰ ਸਾਇਬੇਰੀਆ ਦੇ ਤਿੰਨ ਖੇਤਰਾਂ ਵਿਚ ਗਤੀਵਿਧੀ ਕਰਨਗੇ।
ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਸ ਅਭਿਆਸ ਵਿਚ ਵਿਦੇਸ਼ੀ ਖ਼ੁਫ਼ੀਆ ਅਸਾਸਿਆਂ ਦੀ ਤਾਇਨਾਤੀ ਦਾ ਪਰਦਾਫਾਸ਼ ਕਰਨ ਦੀ ਪ੍ਰਣਾਲੀ ਵੀ ਸ਼ਾਮਲ ਹੋਵੇਗੀ। ਰੱਖਿਆ ਮੰਤਰਾਲੇ ਨੇ ਕਿਸੇ ਲਾਂਚ ਦੀ ਯੋਜਨਾ ਬਾਰੇ ਨਹੀਂ ਦੱਸਿਆ। ‘ਯਾਰਸ’ ਪਰਮਾਣੂ ਹਥਿਆਰਾਂ ਨਾਲ ਲੈਸ ਅੰਤਰ-ਮਹਾਦੀਪ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਹੈ। ਇਸ ਦੀ ਮਾਰ 11 ਹਜ਼ਾਰ ਕਿਲੋਮੀਟਰ ਤੱਕ ਹੈ। ਇਹ ਰੂਸ ਦੀ ਮਿਜ਼ਾਈਲ ਤਾਕਤ ਦੀ ਰੀੜ੍ਹ ਦੀ ਹੱਡੀ ਹੈ। ਰੱਖਿਆ ਮੰਤਰਾਲੇ ਨੇ ਇਕ ਵੀਡੀਓ ਰਿਲੀਜ਼ ਕੀਤੀ ਹੈ ਜਿਸ ਵਿਚ ਵੱਡੇ ਆਕਾਰ ਦੇ ਟਰੱਕ ਮਿਜ਼ਾਈਲਾਂ ਨੂੰ ਬੇਸ ਤੋਂ ਬਾਹਰ ਲਿਜਾ ਰਹੇ ਹਨ। ਸਾਇਬੇਰੀਆ ਵਿਚ ਇਸ ਅਭਿਆਸ ਲਈ 300 ਵਾਹਨਾਂ ਤੇ 3 ਹਜ਼ਾਰ ਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।

Comment here