ਅਪਰਾਧਖਬਰਾਂਚਲੰਤ ਮਾਮਲੇ

ਲੰਡਨ ਉਡਾਣ ’ਚ ਪੰਜਾਬੀ ਨੇ ਪਾਇਲਟ ਟੀਮ ਨਾਲ ਕੀਤੀ ਕੁੱਟਮਾਰ

ਨਵੀਂ ਦਿੱਲੀ-ਏਅਰ ਇੰਡੀਆ ਦੀ ਦਿੱਲੀ-ਲੰਡਨ ਉਡਾਣ ਨੂੰ ਟੇਕ ਆਫ਼ ਤੋਂ ਬਾਅਦ ਉਸ ਵੇਲੇ ਵਾਪਸ ਦਿੱਲੀ ਲਿਆਂਦਾ ਗਿਆ, ਜਦੋਂ ਇਕ ਨੌਜਵਾਨ 25 ਸਾਲਾ ਜਸਕੀਰਤ ਸਿੰਘ, ਜੋ ਆਪਣੇ ਮਾਂ-ਬਾਪ ਨਾਲ ਲੰਡਨ ਜਾ ਰਿਹਾ ਸੀ, ਨੇ ਪਾਇਲਟ ਟੀਮ ਨਾਲ ਕੁੱਟਮਾਰ ਕੀਤੀ ਅਤੇ ਪਾਇਲਟ ਟੀਮ ਦੇ ਮੈਂਬਰਾਂ ਨੂੰ ਸਰੀਰਕ ਨੁਕਸਾਨ ਪਹੁੰਚਾਇਆ। ਹਵਾ ਵਿਚ ਪਾਇਲਟ ਟੀਮ ਨਾਲ ਕੁੱਟਮਾਰ ਕਰਨ ਤੋਂ ਬਾਅਦ ਏਅਰ ਇੰਡੀਆ ਨੇ ਵਾਪਸ ਦਿੱਲੀ ਵੱਲ ਉਡਾਣ ਭਰੀ ਅਤੇ ਜਸਕੀਰਤ ਨੂੰ ਦਿੱਲੀ ਹਵਾਈ ਅੱਡੇ ਸਥਿਤ ਪੁਲਿਸ ਥਾਣੇ ਲਿਜਾਇਆ ਗਿਆ, ਜਿੱਥੇ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਏਅਰਲਾਈਨਜ਼ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਉਕਤ ਨੌਜਵਾਨ ਨੂੰ ਜ਼ਬਾਨੀ ਅਤੇ ਲਿਖਤੀ ਤੌਰ ’ਤੇ ਚਿਤਾਵਨੀ ਦਿੱਤੀ ਗਈ ਪਰ ਉਸ ਨੇ ਚਿਤਾਵਨੀ ਨੂੰ ਅਣਗੌਲਿਆ ਦਿੱਤਾ, ਜਿਸ ਤੋਂ ਬਾਅਦ ਜਹਾਜ਼ ਵਾਪਸ ਦਿੱਲੀ ਪਰਤ ਆਇਆ। ਜਸਕੀਰਤ ਨੂੰ ਉਡਾਣ ਤੋਂ ਉਤਾਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸ ’ਤੇ ਵੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਮਾਮਲਾ ਨਿਪਟਣ ਤੋਂ ਬਾਅਦ ਜਹਾਜ਼ ਨੇ ਦੁਪਹਿਰ ਬਾਅਦ ਵਾਪਸ ਲੰਡਨ ਲਈ ਉਡਾਣ ਭਰੀ।

Comment here