ਅਪਰਾਧਸਿਆਸਤਖਬਰਾਂ

ਫਿਰੌਤੀ ਮੰਗਣ ਵਾਲਾ ਹਨੀਪ੍ਰੀਤ ਦਾ ਡਰਾਈਵਰ ਨਿਕਲਿਆ !

ਸਿਰਸਾ-ਹਨੀਪ੍ਰੀਤ ਤੋਂ ਫਿਰੌਤੀ ਮੰਗਣ ਵਾਲੇ ਮੁਲਜ਼ਮ ਬਾਰੇ ਸਨਸਨੀਖੇਜ਼ ਖ਼ਾਸ ਹੋਇਆ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਮੁਲਜ਼ਮ ਪ੍ਰਦੀਪ ਪਹਿਲਾਂ ਹਨੀਪ੍ਰੀਤ ਦਾ ਹੀ ਡਰਾਈਵਰ ਸੀ। ਇਸ ਗੱਲ ਦਾ ਖੁਲਾਸਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਇਕ ਵੀਡੀਓ ’ਚ ਕੀਤਾ ਗਿਆ ਹੈ। ਵੀਡੀਓ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਪੂਰੀ ਖੇਡ ਡਾ. ਮੋਹਿਤ ਗੁਪਤਾ ਨੂੰ ਫਸਾਉਣ ਖਾਤਰ ਰਚੀ ਗਈ ਸੀ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਡਾਕਟਰ ਮੋਹਿਤ ਗੁਪਤਾ ਡੇਰਾ ਪ੍ਰਬੰਧਨ ਲਈ ਸਿਰਦਰਦ ਬਣਿਆ ਹੋਇਆ ਹੈ। ਡਾਕਟਰ ਮੋਹਿਤ ਗੁਪਤਾ ਨੇ ਆਪਣੇ ਫੇਸਬੁਕ ਪੇਜ ’ਤੇ ਕਈ ਵੱਡੇ ਖੁਲਾਸੇ ਕੀਤੇ ਹਨ, ਜਿਸ ਕਰਕੇ ਡੇਰਾ ਪ੍ਰਬੰਧਨ ਪ੍ਰੇਸ਼ਾਨ ਹੈ। ਇਸ ਸਾਜ਼ਿਸ਼ ਮੁਤਾਬਕ ਹੀ ਪੁਲਸ ਦੀ ਗ੍ਰਿਫਤ ’ਚ ਮੁਲਜ਼ਮ ਪ੍ਰਦੀਪ ਨੇ ਇਹ ਬਿਆਨ ਦਿੱਤਾ ਕਿ ਡਾਕਟਰ ਮੋਹਿਤ ਇਸ ਪੂਰੇ ਮਾਮਲੇ ਵਿਚ ਸ਼ਾਮਲ ਹੈ। ਪ੍ਰਦੀਪ ਨੇ ਬਿਆਨ ਦਿੱਤਾ ਕਿ ਮੈਂ ਮੋਹਿਤ ਗੁਪਤਾ ਨਾਲ ਬਠਿੰਡਾ ਕਲੀਨਿਕ ’ਤੇ ਮੀਟਿੰਗ ਕਰਕੇ ਇਹ ਪਲਾਨ ਤਿਆਰ ਕੀਤਾ ਸੀ। ਸਿਰਸਾ ਪੁਲਸ ਕਪਤਾਨ ਉਦੇ ਸਿੰਘ ਮੀਣਾ ਨੇ ਕਿਹਾ ਕਿ ਫੜਿਆ ਮੁਲਜ਼ਮ ਪ੍ਰਦੀਪ ਹਨੀਪ੍ਰੀਤ ਦਾ ਨਜ਼ਦੀਕੀ ਸੀ। ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ।

Comment here