ਨਵੀਂ ਦਿੱਲੀ-ਨਫ਼ਰਤ ਫੈਲਾਉਣ ਤੇ ਫਰਜ਼ੀ ਖ਼ਬਰਾਂ ਕਾਰਨ ਯੂ-ਟਿਊਬ ਚੈਨਲਾਂ ਤੇ ਸਖ਼ਤ ਕਾਰਵਾਈ ਦੀ ਖਬਰ ਸਾਹਮਣੇ ਆਈ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਨੇ 10 ਯੂ-ਟਿਊਬ ਚੈਨਲਾਂ ਦੇ 45 ਵੀਡੀਓ ਬਲਾਕ ਕਰਨ ਦਾ ਆਦੇਸ਼ ਦਿੱਤਾ ਹੈ, ਜਿਨ੍ਹਾਂ ‘ਚ ਧਾਰਮਿਕ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਦੇ ਇਰਾਦੇ ਨਾਲ ਫਰਜ਼ੀ ਖ਼ਬਰਾਂ ਅਤੇ ਛੇੜਛਾੜ ਕੀਤੀ ਗਈ ਸਮੱਗਰੀ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕਰ ਨੇ ਕਿਹਾ,”ਸੂਚਨਾ ਪ੍ਰਸਾਰਨ ਮੰਤਰਾਲਾ ਨੇ 10 ਯੂ-ਟਿਊਬ ਚੈਨਲਾਂ ਨੂੰ ਦੇਸ਼ iਖ਼ਲਾਫ਼ ਜ਼ਹਿਰ ਉਗਲਣ ਵਾਲੀਆਂ ਖ਼ਬਰਾਂ ਦੇ ਮਾਧਿਅਮ ਨਾਲ ਦੋਸਤ ਦੇਸ਼ਾਂ ਨਾਲ ਸੰਬੰਧ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਲਈ ਪਾਬੰਦੀ ਲਗਾ ਕੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਹੈ। ਰਾਸ਼ਟਰਹਿੱਤ ‘ਚ ਇਹ ਪਹਿਲੇ ਵੀ ਕੀਤਾ ਹੈ, ਅੱਗੇ ਵੀ ਕਰਾਂਗੇ। ਇਕ ਅਧਿਕਾਰਤ ‘ਚ ਕਿਹਾ ਗਿਆ ਹੈ ਕਿ ਬੈਨ ਸਮੱਗਰੀ ‘ਚ ਧਾਰਮਿਕ ਭਾਈਚਾਰੇ ਵਿਚਾਲੇ ਨਫ਼ਰਤ ਫੈਲਾਉਣ ਦੇ ਇਰਾਦੇ ਨਾਲ ਫੈਲਾਈਆਂ ਗਈਆਂ ਫਰਜ਼ੀ ਖ਼ਬਰਾਂ ਸ਼ਾਮਲ ਹਨ।
Comment here