ਅੰਮ੍ਰਿਤਸਰ-ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਹਨੂੰਮਾਨ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਨਵਰਾਤਰੀ ਦੇ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਿਆ ਹੈ। ਨਰਾਤੇ ਦੇ ਦਿਨਾਂ ’ਚ ਸ਼ੁਰੂ ਹੋਣ ਵਾਲੇ ਇਸ ਮੇਲੇ ਵਿੱਚ ਨਵਜੰਮੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਨੂੰ ਲੰਗੂਰ ਬਣਾਇਆ ਜਾਂਦਾ ਹੈ। ਉਹ ਪੂਰੇ ਦਸ ਦਿਨਾਂ ਤੱਕ ਬ੍ਰਹਮਚਾਰੀ ਵਰਤ ਰੱਖਣ ਦੇ ਨਾਲ-ਨਾਲ ਪੂਰਾ ਸਾਤਵਿਕ ਜੀਵਨ ਬਤੀਤ ਕਰਦੇ ਹਨ। ਦਸ ਦਿਨਾਂ ਦਾ ਇਹ ਵਰਤ ਦੁਸਹਿਰੇ ਵਾਲੇ ਦਿਨ ਖ਼ਤਮ ਹੁੰਦਾ ਹੈ।
ਮਾਨਤਾ ਹੈ ਕਿ ਜੋ ਵੀ ਸ਼ਖ਼ਸ ਇਸ ਹਨੂੰਮਾਨ ਮੰਦਰ ’ਚ ਆ ਕੇ ਮਨ ਦੀ ਮੁਰਾਦ ਮੰਗਦਾ ਹੈ, ਉਹ ਪੂਰੀ ਜ਼ਰੂਰ ਹੁੰਦੀ ਹੈ। ਮੁਰਾਦ ਪੂਰੀ ਹੋਣ ‘ਤੇ ਲੋਕ ਨਵਰਾਤਿਆਂ ਦੇ ਦਿਨਾਂ ’ਚ ਲੰਗੂਰ ਦਾ ਚੋਲਾ ਪਾ ਕੇ ਹਰ ਰੋਜ਼ ਸਵੇਰੇ-ਸ਼ਾਮ ਇੱਥੇ ਮੱਥਾ ਟੇਕਣ ਆਉਂਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗੂਰ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ ‘ਚ ਖ਼ਾਸ ਤੌਰ ‘ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਜਿਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ, ਉਹ ਇੱਥੇ ਸਿਰ ਝੁਕਾਉਣ ਲਈ ਜ਼ਰੂਰ ਪਹੁੰਚਦੇ ਹਨ।
Comment here