ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਕੈਪਟਨ ਦੀ ਭਾਜਪਾ ਚ ਸ਼ਮੂਲੀਅਤ ਦੇ ਸਿਆਸੀ ਮਾਅਨੇ 

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨੀਂ  ਭਾਜਪਾ ਵਿਚ ਸ਼ਾਮਿਲ ਹੋ ਗਏ ਹਨ ।  ਪੰਜਾਬ ਵਿਚ ਕਈ ਦਹਾਕੇ ਕਾਂਗਰਸ ਨਾਲ ਸਬੰਧਤ ਅਤੇ ਸੱਤਾ ਵਿਚ ਰਹੇ ਕਾਂਗਰਸੀ ਆਗੂ ਭਾਜਪਾ ਦਾ ਪੱਲਾ ਫੜ ਚੁੱਕੇ ਹਨ; ਇਨ੍ਹਾਂ ਵਿਚ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਜਿਹੇ ਸਿਰਕੱਢ ਆਗੂ ਵੀ ਸ਼ਾਮਿਲ ਹਨ। ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਮਾਰਚ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਤਾਂ ਮਿਲੀ ਹੈ ਪਰ ਨਾਲ ਹੀ ਖ਼ਾਸ ਤਰ੍ਹਾਂ ਦਾ ਸਿਆਸੀ ਖਲਾਅ ਪੈਦਾ ਹੋਇਆ ਹੈ; ਦੋਵੇਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਵਿਚ ਆਪਣੀ ਥਾਂ ਗਵਾ ਚੁੱਕੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਪੰਜਾਬ ਦੇ ਇਕ ਪ੍ਰਮੁੱਖ ਸਿਆਸਤਦਾਨ ਦੇ ਸਿਆਸੀ ਸਫ਼ਰ ਦੀ ਹੈਰਾਨ ਕਰ ਦੇਣ ਵਾਲੀ ਦਾਸਤਾਨ ਹੈ। ਉਹ 1980 ਵਿਚ ਕਾਂਗਰਸ ਵੱਲੋਂ ਲੋਕ ਸਭਾ ਲਈ ਚੁਣਿਆ ਗਿਆ। 1984 ਵਿਚ ਉਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹੋਏ ਹਮਲੇ ਦੇ ਵਿਰੋਧ ਵਿਚ ਕਾਂਗਰਸ ਛੱਡੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ। ਸਤੰਬਰ 1985 ਵਿਚ ਉਹ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿਚ ਮੰਤਰੀ ਬਣਿਆ ਪਰ ਕੁਝ ਮਹੀਨੇ ਬਾਅਦ ਹੀ ਦਰਬਾਰ ਸਾਹਿਬ ਵਿਚ ਪੁਲੀਸ ਦੇ ਦਾਖ਼ਲ ਹੋਣ ’ਤੇ ਸਵਾਲ ’ਤੇ ਉਸ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ। 1998 ਵਿਚ ਉਹ ਦੁਬਾਰਾ ਕਾਂਗਰਸ ਵਿਚ ਸ਼ਾਮਿਲ ਹੋਇਆ ਅਤੇ 2002 ਤੋਂ 2007 ਤਕ ਪੰਜਾਬ ਦਾ ਮੁੱਖ ਮੰਤਰੀ ਰਿਹਾ। ਕੈਪਟਨ ਕਾਰਣ ਕਾਂਗਰਸ ਦੀ ਪੰਜਾਬ ਵਿਚ ਪੁਨਰ ਜੜ ਲਗੀ। ਉਹ ਮਾਰਚ 2017 ਤੋਂ ਸਤੰਬਰ 2021 ਤਕ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਿਆ। ਪਿਛਲੇ ਸਾਲ ਉਸ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਪੰਜਾਬ ਲੋਕ ਕਾਂਗਰਸ ਬਣਾਈ ਅਤੇ ਭਾਜਪਾ ਨਾਲ ਗੱਠਜੋੜ ਕਰਕੇ ਵਿਧਾਨ ਸਭਾ ਚੋਣਾਂ ਲੜੀਆਂ।ਪਰ ਕੋਈ ਫਾਇਦਾ ਨਾ ਹੋਇਆ।ਇੰਜ ਜਾਪਦਾ ਹੈ ਕਿ ਦਲ ਬਦਲੂ ਨੀਤੀ ਕਾਰਢ ਕੈਪਟਨ ਪੰਜਾਬੀਆਂ ਵਿਚ ਵਿਸ਼ਵਾਸ ਗੁਆ ਬੈਠੇ ਹਨ।ਉਹ ਹਮੇਸ਼ਾ ਪੰਜਾਬ ਦੇ ਹਕਾਂ ਲਈ ਖਲੌਣ ਦੀ ਥਾਂ ਕੇਂਦਰ ਸਰਕਾਰ ਦਾ ਪਖ ਪੂਰਦੇ ਹਨ।ਇਸੇ ਕਾਰਣ ਉਹਨਾਂ ਦੀ ਸਿਆਸੀ ਜ਼ਮੀਨ ਗੁਆਚ ਚੁਕੀ ਹੈ।ਕੈਪਟਨ ਦਾ ਭਾਜਪਾ ਵਿਚ ਸ਼ਾਮਿਲ ਹੋਣਾ ਸਿਆਸੀ ਮੌਕਾਪ੍ਰਸਤੀ ਹੈ ਪਰ ਭਾਜਪਾ ਵੀ ਕੈਪਟਨ ਉਪਰ ਪੂਰਾ ਭਰੋਸਾ ਨਹੀਂ ਕਰ ਰਹੀ। ਭਾਜਪਾ ਨੇ ਹੁਣ ਭ੍ਰਿਸ਼ਟਾਚਾਰ ‘ਵਿਚ ਫਸੇ ਕੈਪਟਨ ਦੇ ਆੜੀ ਕਾਂਗਰਸੀ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ।  ਇਹੀ ਕਾਰਨ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ‘ਵਿਚ ਐਂਟਰੀ ਧਮਾਕੇਦਾਰ ਢੰਗ ਨਾਲ ਨਹੀਂ ਹੋ ਸਕੀ ਕਿਉਂਕਿ ਉਨ੍ਹਾਂ ਵੱਲੋਂ ਦਿੱਤੀ ਗਈ ਸੂਚੀ ‘ਵਿਚ ਕੁਝ ਨਾਵਾਂ ਨੂੰ ਭਾਜਪਾ ਨੇ ਹੈਕ ਕਰ ਲਿਆ ਸੀ। ਇਸ ਲਿਸਟ ਵਿਚ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਸਮੇਤ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਤੇ ਕੈਪਟਨ ਦੇ ਖਾਸਮਖਾਸ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵੀ ਨਾਂ ਸੀ।ਸਾਧੂ ਸਿੰਘ ਧਰਮਸੋਤ ਦਾ ਨਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ‘ਵਿਚ ਪਹਿਲਾਂ ਹੀ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਵਿਜੀਲੈਂਸ ਨੇ ਜੰਗਲਾਤ ਮੰਤਰੀ ਹੁੰਦਿਆਂ ਦਰੱਖਤਾਂ ਦੀ ਕਟਾਈ ਤੋਂ ਲੈ ਕੇ ਟ੍ਰੀ ਗਾਰਡ ਖਰੀਦਣ ਤਕ ਕਮਿਸ਼ਨ ਲੈਣ ਦੇ ਦੋਸ਼ ਹੇਠ ਐਫਆਈਆਰ ਹਾਈ ਕੋਰਟ ਨੇ ਸਾਧੂ ਸਿੰਘ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ਦੇ ਨਾਲ ਹੀ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦਾ ਨਾਂ ਕੋਰੋਨਾ ਦੇ ਸਮੇਂ ਦੌਰਾਨ ਖਰੀਦੇ ਗਏ ਸੈਨੀਟਾਈਜ਼ਰਾਂ ਦੀ ਦੁਰਵਰਤੋਂ, ਬਿਨਾਂ ਮਨਜ਼ੂਰੀ ਦੇ ਤੰਦਰੁਸਤੀ ਕੇਂਦਰ ਦੀਆਂ ਵਸਤੂਆਂ ਖਰੀਦਣ ਆਦਿ ਮਾਮਲਿਆਂ ਵਿੱਚ ਆਉਂਦਾ ਰਹਿੰਦਾ ਹੈ।
ਇਸੇ ਤਰ੍ਹਾਂ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦਾ ਨਾਂ ਵੀ ਕਿਸੇ ਭ੍ਰਿਸ਼ਟਾਚਾਰ ਵਿੱਚ ਸਿੱਧੇ ਤੌਰ ’ਤੇ ਸਾਹਮਣੇ ਨਹੀਂ ਆਇਆ ਹੈ। ਇਸ ਦੇ ਬਾਵਜੂਦ ਭਾਜਪਾ ਨੇ ਰਾਣਾ ਕੇਪੀ ਦੇ ਨਾਂ ‘ਤੇ ਕਾਟਾ ਮਾਰ ਦਿੱਤਾ। ਪਤਾ ਲਗਾ ਹੈ ਕਿ ਰਾਣਾ ਕੇਪੀ ਵੀ ਭਾਜਪਾ ‘ਵਿਚ ਸ਼ਾਮਲ ਹੋਣ ਲਈ ਕੈਪਟਨ ਨਾਲ ਦਿੱਲੀ ਗਏ ਸਨ। ਪਰ ਕੈਪਟਨ ਦੇ ਸ਼ਾਮਲ ਹੋਣ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ‘ਵਿਚ ਇਹ ਨਾਂ ਸ਼ਾਮਲ ਹੋਣ ਵਾਲੀ ਸੂਚੀ ਵਿੱਚੋਂ ਹਟਾ ਦਿੱਤੇ ਗਏ ਸਨ। ਇਸ ਕਾਰਨ ਇਨ੍ਹਾਂ ਦੀ ਜੁਆਇਨਿੰਗ ਨਹੀਂ ਹੋ ਸਕੀ।ਭਾਜਪਾ ਨੇ ਉਨ੍ਹਾਂ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਨਾ ਕਰਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ‘ਤੇ ਭ੍ਰਿਸ਼ਟਾਚਾਰ ਦਾ ਕੋਈ ਮਾਮਲਾ ਜਾਂ ਗੰਭੀਰ ਦੋਸ਼ ਲੱਗੇ ਹਨ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ‘ਵਿਚ ਰਹਿੰਦਿਆਂ ਭਾਜਪਾ  ‘ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲਗਾ।
ਭਾਜਪਾ ਹੁਣ ਪੰਜਾਬ ‘ਵਿਚ ਇਕੱਲਿਆਂ ਹੀ ਚੋਣ ਲੜਨ ਦੀ ਤਿਆਰੀ ‘ਚ ਹੈ, ਇਸ ਲਈ ਉਹ ਕਿਸੇ ਵੀ ਸੂਰਤ ‘ਵਿਚ ਆਪਣੇ ਉੱਪਰ ਭ੍ਰਿਸ਼ਟਾਚਾਰ ਦਾ ਕਲੰਕ ਨਹੀਂ ਲਗਾਉਣਾ ਚਾਹੁੰਦੀ। ਇਹੀ ਕਾਰਨ ਹੈ ਕਿ ਕੈਪਟਨ ਦੀ ਭਾਜਪਾ ‘ਵਿਚ ਐਂਟਰੀ ਧਮਾਕੇਦਾਰ ਢੰਗ ਨਾਲ ਨਹੀਂ ਹੋ ਸਕੀ।  ਹਾਲਾਂਕਿ ਕੈਪਟਨ ਦੇ ਨਾਲ ਕੋਈ ਵੀ ਵੱਡਾ ਚਿਹਰਾ ਭਾਜਪਾ ਵਿੱਚ ਨਹੀਂ ਗਿਆ।ਮੁੱਖ ਸਵਾਲ ਹੈ ਕਿ ਭਾਜਪਾ ਪੰਜਾਬ ਦੀ ਸਿਆਸਤ ’ਵਿਚ ਕਿਹੋ ਜਿਹੀ ਭੂਮਿਕਾ ਨਿਭਾਉਣੀ ਚਾਹੁੰਦੀ ਹੈ। ਇਹ ਪੱਛਮੀ ਬੰਗਾਲ ’ਵਿਚ ਕਾਂਗਰਸ ਅਤੇ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੂੰ ਪਿੱਛੇ ਛੱਡਦੇ ਹੋਏ ਮੁੱਖ ਵਿਰੋਧੀ ਧਿਰ ਬਣੀ ਹੈ; ਉਸ ਨੇ ਤ੍ਰਿਪੁਰਾ ਵਿਚ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਪਛਾੜਿਆ ਹੈ; ਅਸਾਮ, ਮਹਾਰਾਸ਼ਟਰ ਤੇ ਕਈ ਹੋਰ ਸੂਬਿਆਂ ਵਿਚ ਉਹ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਸੱਤਾ ’ਤੇ ਕਾਬਜ਼ ਹੋਣ ਵਿਚ ਸਫ਼ਲ ਰਹੀ ਹੈ। ਪੰਜਾਬ ਵਿਚ ਵੀ ਉਹ ਆਮ ਆਦਮੀ ਪਾਰਟੀ ਤੋਂ ਬਾਅਦ ਦੂਸਰੀ ਵੱਡੀ ਸਿਆਸੀ ਧਿਰ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਵਿਚ ਸਰਦਾਰ ਇਕਬਾਲ ਸਿੰਘ ਲਾਲਪੁਰਾ ਵਰਗੇ ਵਡੇ ਸਿਖ ਚਿਹਰੇ ਦੇ ਹੁੰਦਿਆਂ ਕੈਪਟਨ ਦੀ ਭਾਜਪਾ ਵਿਚ ਮਹਤਵਪੂਰਨ ਥਾਂ ਨਹੀਂ ਹੈ।
ਰਜਿੰਦਰ ਸਿੰਘ ਪੁਰੇਵਾਲ

Comment here