ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਦੌਰੇ ‘ਤੇ ਸਨ। ਉੱਥੋਂ ਵਾਪਸੀ ‘ਚ ਕਈ ਘੰਟੇ ਦੀ ਦੇਰੀ ਹੋਈ ਜਿਸ ਮਗਰੋਂ ਕਈ ਸਵਾਲ ਖੜ੍ਹੇ ਕੀਤੇ ਗਏ ਅਤੇ ਵਿਰੋਧੀ ਧਿਰ ਨੇ ਇਲਜ਼ਾਮ ਲਗਾਏ ਕਿ ਉਨ੍ਹਾਂ ਨੂੰ ਸ਼ਰਾਬ ਪੀਣ ਕਾਰਨ ਜਹਾਜ਼ ਤੋਂ ਹੇਠਾਂ ਲਾਹ ਦਿੱਤਾ ਗਿਆ।ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਰੈਂਕਫਰਟ ਏਅਰਪੋਰਟ ਤੋਂ ਫਲਾਈਟ ਨਾ ਲੈ ਸਕਣ ਦੇ ਮਾਮਲੇ ਵਿੱਚ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੂੰ ਚਿੱਠੀ ਲਿਖੀ ਸੀ ਕਿ ”ਸੋਸ਼ਲ ਮੀਡੀਆ ਉੱਤੇ ਅਜਿਹੀਆਂ ਖ਼ਬਰਾਂ ਹਨ ਕਿ ਭਗਵੰਤ ਮਾਨ ਨੂੰ ਫਰੈਂਕਫਰਟ ਏਅਰਪੋਰਟ ਉੱਤੇ ਫਲਾਈਟ ਨਹੀਂ ਲੈਣ ਦਿੱਤੀ ਗਈ ਕਿਉਂਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਯਾਤਰਾ ਕਰਨ ਦੀ ਹਾਲਤ ਵਿੱਚ ਨਹੀਂ ਸਨ। ਕਿਰਪਾ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਇਸ ਮਾਮਲੇ ਨੂੰ ਲੈਕੇਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਸੀ।
ਲੁਫਥਾਂਸਾ ਏਅਰਲਾਈਨਜ਼ ਨੇ ਅਜਿਹੀ ਕੋਈ ਵੀ ਗੱਲ ਨਹੀਂ ਸਵੀਕਾਰੀ ਅਤੇ ਕਿਹਾ ਕਿ ਏਅਕਰਾਫ਼ਟ ਬਦਲਣ ਕਾਰਨ ਦੇਰੀ ਹੋਈਕੰਪਨੀ ਨੇ ਟਵੀਟ ਕਰਕੇ ਕਿਹਾ, ”ਫਰੈਂਕਫਰਟ ਤੋਂ ਦਿੱਲੀ ਲਈ ਸਾਡੀ ਉਡਾਣ ਦੇਰੀ ਨਾਲ ਆਈ ਇਸਦਾ ਕਾਰਨ ਏਅਰਕ੍ਰਾਫ਼ਟ ਬਦਲਿਆ ਜਾਣਾ ਹੈ। ਕੰਪਨੀ ਨੇ ਅਗਲੇ ਟਵੀਟ ਵਿੱਚ ਕਿਹਾ ਕਿ ਅਸੀਂ ਡਾਟਾ ਸੁਰੱਖਿਆ ਕਾਰਨਾਂ ਕਰਕੇ ਯਾਤਰੀਆਂ ਦੀ ਜਾਣਕਾਰੀ ਨਹੀਂ ਦਿੰਦੇ।”
ਲੁਫਥਾਂਸਾ ਏਅਰਲਾਈਂਜ਼ ਵੱਲੋਂ ਆਏ ਜਵਾਬ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੁਲਾਰੇ ਆਹਬਾਬ ਸਿੰਘ ਗਰੇਵਾਲ ਅਤੇ ਮਾਲਵਿੰਦਰ ਸਿੰਘ ਕੰਗ ਨੇ ਵਿਰੋਧੀਆਂ ਨੂੰ ਘੇਰਿਆ ਤੇ ਕਿਹਾ, ”ਤੁਸੀਂ ਮੁੱਖ ਮੰਤਰੀ ਨੂੰ ਬਦਨਾਮ ਕਰਦੇ ਰਹੋ ਅਤੇ ਉਹ ਪੰਜਾਬ ਦੇ ਲਈ ਕੰਮ ਕਰਦੇ ਰਹਿਣਗੇ।”
ਸੁਆਲ ਇਹ ਹੈ ਕਿ ਭਗਵੰਤ ਮਾਨ ਉਪਰ ਸ਼ਰਾਬੀ ਹੋਣ ਦੇ ਦੋਸ਼ ਕਿਉਂ ਲਗਦੇ ਹਨ। ਧਾਰਮਿਕ ਸਮਾਗਮ ਹੋਵੇ ਜਾਂ ਕਿਸੇ ਦੀ ਅੰਤਮ ਯਾਤਰਾ ਜਾਂ ਫਿਰ ਸੰਸਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਕਥਿਤ ਤੌਰ ‘ਤੇ ਸ਼ਰਾਬ ਪੀਣ ਕਾਰਨ ਚਰਚਾ ਵਿੱਚ ਆ ਚੁਕੇ ਹਨ। ਸਭ ਤੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਯੋਗੇਂਦਰ ਯਾਦਵ ਨੇ ਸਾਲ 2015 ਵਿੱਚ ਇਲਜ਼ਾਮ ਲਾਇਆ ਸੀ ਕਿ ਮਾਨ ਸੰਸਦ ਦੇ ਇਜਲਾਸਾਂ ਵਿੱਚ ਸ਼ਰਾਬ ਪੀ ਕੇ ਜਾਂਦੇ ਰਹੇ ਹਨ।ਸਾਲ 2016 ਵਿੱਚ ਆਮ ਆਦਮੀ ਪਾਰਟੀ ਵੱਲੋਂ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਵੀ ਇਸੇ ਤਰ੍ਹਾਂ ਦਾ ਇਲਜ਼ਾਮ ਲਾਇਆ ਸੀ।ਹਰਿੰਦਰ ਸਿੰਘ ਖਾਲਸਾ ਨੇ ਤਤਕਾਲੀ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਚਿੱਠੀ ਲਿਖ ਕੇ ਇਲਜ਼ਾਮ ਲਾਇਆ ਕਿ ਮਾਨ ਦੇ ਕੋਲ ਵਾਲੀ ਸੀਟ ਉੱਤੇ ਬੈਠਣਾ ਬਹੁਤ ਔਖਾ ਹੈ ਕਿਉਂਕਿ ਉਨ੍ਹਾਂ ਕੋਲੋਂ ਸ਼ਰਾਬ ਦੀ ਬਦਬੂ ਆਉਂਦੀ ਹੈ। ਸਾਲ 2017 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਅੰਦਰ ਭਾਸ਼ਣ ਦੌਰਾਨ ਕਵੀ ਚਾਰਵਾਕ ਦਾ ਜਿਕਰ ਕਰਦਿਆਂ ਪੁਰਾਣੇ ਸਮਿਆਂ ਵਿੱਚ ਘਿਉ ਪੀਣ ਅਤੇ ਮੌਜੂਦਾ ਸਮੇ ਵਿੱਚ ਸ਼ਰਾਬ ਪੀਣ ਦੀ ਗੱਲ ਦੀ ਤੁਲਨਾ ਕੀਤੀ ਅਤੇ ਭਗਵੰਤ ਮਾਨ ਦਾ ਨਾਂ ਵੀ ਲੈ ਲਿਆ।ਭਗਵੰਤ ਮਾਨ ਇਸ ਗੱਲ ਉੱਤੇ ਖਾਸਾ ਨਰਾਜ਼ ਹੋਏ ਸਨ ਅਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਸਦਨ ਦੇ ਵੱਕਾਰ ਨੂੰ ਸੱਟ ਪਹੁੰਚਾਈ ਹੈ।ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ”2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਪੰਜਾਬ ਵਿੱਚ ਪ੍ਰਦਰਸ਼ਨ ਦੌਰਾਨ ਪੁਲਿਸ ਫਾਇਰਿੰਗ ਵਿੱਚ ਦੋ ਸਿਖਾਂ ਦੀ ਸ਼ਹਾਦਤ ਹੋ ਗਈ।ਉਨ੍ਹਾਂ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਭਗਵੰਤ ਮਾਨ ਫਰੀਦਕੋਟ ਗਏ ਹੋਏ ਸਨ। ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਸਟੇਜ ਤੋਂ ਉਤਰਨ ਲਈ ਆਖ ਦਿੱਤਾ।ਸੋ ਭਗਵੰਤ ਮਾਨ ਨੂੰ ਆਪਣੀ ਸ਼ਰਾਬ ਪੀਣ ਦੀ ਆਦਤ ਬਦਲਣੀ ਚਾਹੀਦੀ ਹੈ ਤਾਂ ਜੋ ਉਹ ਜਿਸ ਅਹੁਦੇ ਉਪਰ ਬੈਠੇ ਹਨ ਉਸਦੀ ਮਰਿਯਾਦਾ ਬਣੀ ਰਹੇ।
ਮਾਨ ਨੇ ਗੁਜਰਾਤ ਫੇਰੀ ਤੇ ਖਰਚੇ 45 ਲੱਖ
ਆਮ ਆਦਮੀ ਪਾਰਟੀ’ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਵਾਈ ਗੇੜੀਆਂ ‘ਤੇ ਮੁੜ ਘਿਰ ਗਈ ਹੈ। ਕੈਪਟਨ ਤੇ ਬਦਲਾਂ ਦੇ ਹਵਾਈ ਸਫ਼ਰ ‘ਤੇ ਸਵਾਲ ਚੁੱਕਣ ਵਾਲੇ ਭਗਵੰਤ ਮਾਨ ਹੁਣ ਖੁਦ ਸਵਾਲਾਂ ਦੇ ਘੇਰੇ ‘ਵਿਚ ਹਨ। ਇੱਕ ਆਰਟੀਆਈ ‘ਵਿਚ ਖੁਲਾਸਾ ਹੋਇਆ ਹੈ ਕਿ ਸੀਐਮ ਮਾਨ ਦੀ ਗੁਜਰਾਤ ਫੇਰੀ ਦੌਰਾਨ ਹਵਾਈ ਗੇੜੀਆਂ ‘ਤੇ 44,85,267 ਰੁਪਏ ਖਰਚੇ ਗਏ ਹਨ।ਇਸ ਗਲ ਦੀ ਕਾਂਗਰਸ ਦੀ ਤਿਖੀ ਆਲੋਚਨਾ ਕੀਤੀ ਹੈ।ਮੁਖ ਮੰਤਰੀ ਭਗਵੰਤ ਮਾਨ ਨੇ ਮੁਖ ਮੰਤਰੀ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਉਹ ਭਗਤ ਸਿੰਘ ਦੇ ਰਾਹੇ ਤੁਰਨਗੇ।ਕੀ ਪੰਜਾਬ ਦੇ ਕਰਜੇ ਵਿਚ ਵਾਧਾ ਕਰਨਾ ਸ਼ਹੀਦ ਭਗਤ ਸਿੰਘ ਦਾ ਰਾਹ ਹੈ? ਆਮ ਪੰਜਾਬੀ ਮਹਿਸੂਸ ਕਰਦੇ ਹਨ ਕਿ ਆਪ ਸਰਕਾਰ ਦੀਆਂ ਨੀਤੀਆਂ ਪੰਜਾਬ ਨੂੰ ਉਜਾੜਨ ਵਾਲੀਆਂ ਹਨ। ਇਸ ਆਪ ਪਾਰਟੀ ਦੇ ਰਾਜ ਕਾਰਣ ਕੋਈ ਤਬਦੀਲੀ ਨਹੀਂ ਵਾਪਰੀ।
-ਜਗਤਾਰ ਸਿੰਘ
Comment here