ਅਪਰਾਧਸਿਆਸਤਖਬਰਾਂ

ਨਸ਼ੇ ਨੇ ਲਈ ਤਿੰਨ ਗੱਭਰੂਆਂ ਦੀ ਜਾਨ

ਤਰਨਤਾਰਨ-ਤਰਨਤਾਰਨ ਜਿਲੇ ਦੇ ਹਲਕਾ ਪੱਟੀ ਵਿੱਚ ਇਕ ਦਿਨ ਵਿਚ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ,  ਜਿਸ ਤੋਂ ਬਾਅਦ ਸਥਾਨਕ ਪੁਲਿਸ ਹਰਕਤ ਵਿਚ ਆਈ ਅਤੇ ਵੱਖ-ਵੱਖ ਚਾਰ ਮੁਕੱਦਮੇ ਦਰਜ ਕੀਤੇ। 14 ਲੋਕਾਂ ਨੂੰ ਨਾਮਜ਼ਦ ਵੀ ਕੀਤਾ ਗਿਆ ਜਿਨ੍ਹਾਂ ਉੱਤੇ ਉਕਤ ਨੌਜਵਾਨਾਂ ਦੀ ਗੈਰ ਇਰਾਦਤਨ ਹੱਤਿਆ ਦਾ ਪਰਚਾ ਦਰਜ ਕੀਤਾ ਗਿਆ। ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਲੋਕ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ ਅਤੇ ਮਰਨ ਵਾਲਿਆਂ ਨੇ ਇਨ੍ਹਾਂ ਕੋਲੋਂ ਹੀ ਨਸ਼ਾ ਲਿਆ ਸੀ।

ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਪਛਾਣ ਸਲਵਿੰਦਰ ਸਿੰਘ ਵਾਸੀ ਪਿੰਡ ਚੂਸਲੇਵੜ੍ਹ, ਗੁਰਜੰਟ ਸਿੰਘ ਵਾਸੀ ਪਿੰਡ ਠੱਕਰਪੁਰਾ ਅਤੇ ਨਿਸ਼ਾਨ ਸਿੰਘ ਵਾਸੀ ਪਿੰਡ ਸਰਹਾਲੀ ਵਜੋਂ ਹੋਈ ਹੈ, ਨਿਸ਼ਾਨ ਸਿੰਘ ਵੈਟਰਨਰੀ ਡਾਕਟਰ ਸੀ। ਇਨ੍ਹਾਂ ਤਿੰਨਾਂ ਦੀ ਮੌਤ ਚਿਟੇ ਦੇ ਟੀਕੇ ਦੀ  ਵੱਧ ਮਾਤਰਾ ਲਗਾਉਣ ਨਾਲ ਹੋਈ ਹੈ। ਪੁਲਸ ਇਥੇ ਹੋਰ ਜਾਂਚ ਪੜਤਾਲ ਚ ਜੁਟੀ ਹੋਈ ਹੈ।

Comment here