ਭਾਦਸੋਂ- ਇਥੇ ਨਜ਼ਦੀਕ ਪੈਂਦੇ ਪਿੰਡ ਰਾਮਗੜ੍ਹ ਵਿਖੇ ਨਸ਼ੇੜੀ ਪੁੱਤ ਨੇ ਬਜੁਰਗ ਪਿਤਾ ਦੇ ਸਿਰ ਚ ਲੱਕੜੀ ਦੇ ਬਾਲੇ ਨਾਲ ਵਾਰ ਕਰਕੇ ਉਸ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਹਾਕਮ ਸਿੰਘ ਨਸ਼ਾ ਕਰਨ ਦਾ ਆਦੀ ਸੀ ਜਿਸ ਕਰਕੇ ਘਰ ਚ ਕਲੇਸ਼ ਰਹਿੰਦਾ ਸੀ, ਉਹ ਆਪਣੇ ਪਿਓ ਦੀ ਰੋਕਾ ਟੋਕੀ ਕਾਰਨ ਪਹਿਲਾਂ ਵੀ ਉਸ ਨਾਲ ਕੁਟਮਾਰ ਕਰਦਾ ਸੀ, ਬੀਤੇ ਦਿਨ ਉਸਨੇ ਨਸ਼ੇ ਦੀ ਹਾਲਤ ਚ ਆਪਣੇ ਪਿਤਾ ਦਾ ਕਥਿਤ ਤੌਰ ਤੇ ਕਤਲ ਹੀ ਕਰ ਦਿਤਾ। ਮ੍ਰਿਤਕ ਦੇ ਦੂਜੇ ਪੁੱਤਰ ਦੇ ਬਿਆਨਾਂ ਦੇ ਆਧਾਰ ’ਤੇ ਮੁਲਜਮ਼ ਹਾਕਮ ਸਿੰਘ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
ਨਸ਼ੇੜੀਆਂ ਨੇ ਲਈ ਸੱਸ, ਜਵਾਈ ਦੀ ਜਾਨ
ਲੁਧਿਆਣਾ ਦੇ ਬਸੰਤ ਐਵੇਨਿਊ ਚ ਨਸ਼ੇੜੀਆਂ ਨੇ ਲੋਹੇ ਦੀ ਪਾਈਪ ਅਤੇ ਹਥੌੜਿਆਂ ਨਾਲ ਬੇਰਹਿਮੀ ਨਾਲ ਸੱਸ ਤੇ ਜਵਾਈ ਨੂੰ ਗੰਭੀਰ ਜਖਮੀ ਕਰ ਦਿਤਾ ਸੀ, ਤਿੰਨ ਦਿਨਾਂ ਦੇ ਇਲਾਜ ਤੋਂ ਬਾਅਦ ਦੋਵਾਂ ਦੀ ਮੌਤ ਹੋ ਗਈ। ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ, ਮੁਲਜਮਾਂ ਚ ਇਕ ਮਹਿਲਾ ਵੀ ਸ਼ਾਮਲ ਹੈ। ਦਸਿਆ ਜਾ ਰਿਹਾ ਹੈ ਕਿ ਮਿਰਤਕ ਰਵੀ (ਅਤੇ ਉਸ ਦੀ ਸੱਸ ਨੂਰ ਜਹਾਂ ਦਾ ਗੁਆਂਢ ਚ ਰਹਿੰਦੇ ਨਸ਼ੇ ਦੇ ਆਦੀ ਲੋਕਾਂ ਨਾਲ ਝਗੜਾ ਹੋਇਆ ਸੀ , ਜੋ ਏਨਾ ਵਧ ਗਿਆ ਕਿ ਮੁਲਜਮਾਂ ਨੇ ਰਵੀ ਉਤੇ ਲੋਹੇ ਦੀ ਪਾਈਪ ਤੇ ਹਥੌੜੇ ਨਾਲ ਹਮਲਾ ਕਰ ਦਿੱਤਾ, ਵਿਚ ਬਚਾਅ ਕਰਨ ਆਈ ਸੱਸ ਤੇ ਵੀ ਹਮਲਾ ਕੀਤਾ, ਤੇ ਮਗਰੋੰ ਚਾਰੇ ਮਲੁਜਮ਼ ਫਰਾਰ ਹੋ ਗਏ। ਪੀੜਤ ਤੇ ਮੁਲਜ਼ਮ ਸਾਰੇ ਹੀ ਮਜ਼ਦੂਰੀ ਕਰਦੇ ਹਨ ਇੱਕੋ ਸ਼ੈੱਡ ਵਿੱਚ ਕਿਰਾਏ ’ਤੇ ਰਹਿੰਦੇ ਸਨ। ਮੁਲ਼ਜ਼ਮ ਸ਼ਰਾਬ ਪੀਣ ਦੇ ਆਦੀ ਹਨ, ਝਗੜਾ ਵੀ ਸ਼ਰਾਬ ਦੇ ਨਸ਼ੇ ਚ ਹੀ ਸ਼ੁਰੂ ਹੋਇਆ ਸੀ, ਜੋ ਹਿੰਸਕ ਰੂਪ ਧਾਰ ਗਿਆ, ਪੁਲਸ ਮੁਲਜਮਾਂ ਦੀ ਭਾਲ ਕਰ ਰਹੀ ਹੈ।

Comment here