ਨਵੀਂ ਦਿੱਲੀ-ਲਾਰੈਂਸ ਬਿਸ਼ਨੋਈ ਦਾ ਨਵਾਂ ਟਿਕਾਣਾ ਹੁਣ ਗੁਜਰਾਤ ਦੀ ਸਾਬਰਮਤੀ ਜੇਲ੍ਹ ਹੋਵੇਗੀ। ਲਾਰੈਂਸ ਬਿਸ਼ਨੋਈ ਨਿਆਂਇਕ ਹਿਰਾਸਤ ਅਧੀਨ ਸਾਬਰਮਤੀ ਜੇਲ੍ਹ ਵਿੱਚ ਰਹੇਗਾ। ਲਾਰੈਂਸ ਬਿਸ਼ਨੋਈ ਦੀ ਵਕੀਲ ਰਜਨੀ ਖੱਤਰੀ ਮੁਤਾਬਕ 14 ਦਿਨਾਂ ਦੀ ਪੁਲਿਸ ਹਿਰਾਸਤ ਤੋਂ ਬਾਅਦ ਲਾਰੇਂਸ ਨੂੰ ਗੁਜਰਾਤ ਪੁਲਿਸ ਨੇ ਸੂਬੇ ਦੀ ਨਲੀਆ ਅਦਾਲਤ ‘ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਸਾਬਰਮਤੀ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਗਿਆ ਹੈ। ਦੱਸ ਦਈਏ ਕਿ ਸਾਬਰਮਤੀ ਜੇਲ੍ਹ ਜੋ ਅਤੀਕ ਅਹਿਮਦ ਦਾ ‘ਟਿਕਾਣਾ’ ਸੀ, ਜਿੱਥੋਂ ਅਤੀਕ ਮੋਬਾਈਲ ਫ਼ੋਨ ਦੀ ਅੰਨ੍ਹੇਵਾਹ ਵਰਤੋਂ ਕਰਕੇ ਆਪਣਾ ਕ੍ਰਾਈਮ ਸਿੰਡੀਕੇਟ ਚਲਾ ਰਿਹਾ ਹੈ, ਹੁਣ ਲਾਰੇਂਸ ਬਿਸ਼ਨੋਈ ਨੂੰ ਉਸੇ ਸਾਬਰਮਤੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।
ਅਜਿਹੇ ‘ਚ ਸੁਰੱਖਿਆ ਏਜੰਸੀਆਂ ਨੂੰ ਪੂਰਾ ਸ਼ੱਕ ਹੈ ਕਿ ਲਾਰੇਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ‘ਚ ਆਪਣਾ ਨੈੱਟਵਰਕ ਬਣਾਉਣ ਦੀ ਕੋਸ਼ਿਸ਼ ਕਰੇਗਾ। ਜਿਸ ਤਰ੍ਹਾਂ ਲਾਰੈਂਸ ਦੇ ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮੁੰਬਈ ਤੱਕ ਜੇਲ੍ਹਾਂ ਵਿਚ ਨੈੱਟਵਰਕ ਫੈਲੇ ਹਨ, ਹੁਣ ਗੁਜਰਾਤ ਉਸ ਦੀ ‘ਅਪਰਾਧ ਕੰਪਨੀ’ ਦਾ ਮੋਹਰਾ ਬਣ ਸਕਦਾ ਹੈ। ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਗੈਂਗਸਟਰ ਲਾਰੈਂਸ ਪਿਛਲੇ 9 ਸਾਲਾਂ ਤੋਂ ਸਲਾਖਾਂ ਪਿੱਛੇ ਹੈ। ਇਨ੍ਹਾਂ 9 ਸਾਲਾਂ ਵਿਚ ਲਾਰੈਂਸ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਹਿੰਦਿਆਂ ਆਪਣੀ ਕ੍ਰਾਈਮ ਕੰਪਨੀ ਕਾਇਮ ਕੀਤੀ ਹੈ। ਸੁਰੱਖਿਆ ਏਜੰਸੀਆਂ ਨੂੰ ਪੂਰਾ ਸ਼ੱਕ ਹੈ ਕਿ ਹੁਣ ਲਾਰੈਂਸ ਬਿਸ਼ਨੋਈ ਵੱਖ-ਵੱਖ ਰਾਜਾਂ ਤੋਂ ਇੱਥੇ ਸ਼ਿਫਟ ਹੋਏ ਜਾਂ ਪਹਿਲਾਂ ਹੀ ਬੰਦ ਅਪਰਾਧੀਆਂ ਵਿਚ ਆਪਣੀ ਘੁਸਪੈਠ ਕਰੇਗਾ ਤਾਂ ਜੋ ਦੇਸ਼ ਦੀ ਇਕ ਹੋਰ ਜੇਲ੍ਹ ‘ਚ ਆਪਣੀ ਅਪਰਾਧ ਕੰਪਨੀ ਦੀ ਮੈਨ ਪਾਵਰ ਵਧਾ ਸਕੇ।
9 ਸਾਲ ਤੋਂ ਕੈਦ ਲਾਰੈਂਸ ਬਿਸ਼ਨੋਈ ਦਾ ਬਦਲਿਆ ਠਿਕਾਣਾ

Comment here