ਓਟਾਵਾ-ਸਾਲ 2022 ਵਿਚ ਕੈਨੇਡਾ ਦੀ ਆਬਾਦੀ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ। ਜਿੱਥੇ ਆਬਾਦੀ ਵਿੱਚ 10 ਲੱਖ ਤੋਂ ਵੱਧ ਲੋਕਾਂ ਦਾ ਵਾਧਾ ਹੋਇਆ ਉੱਥੇ 1957 ਤੋਂ ਬਾਅਦ ਸਭ ਤੋਂ ਵੱਧ 2.7 ਪ੍ਰਤੀਸ਼ਤ ਦੀ ਸਾਲਾਨਾ ਆਬਾਦੀ ਵਾਧਾ ਦਰ ਰਹੀ ਹੈ। ਸਟੈਟਿਸਟਿਕਸ ਕੈਨੇਡਾ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਅੰਕੜਾ ਏਜੰਸੀ ਨੇ ਦੱਸਿਆ ਕਿ 1 ਜਨਵਰੀ, 2022 ਤੋਂ 1 ਜਨਵਰੀ, 2023 ਤੱਕ 1,050,110 ਲੋਕਾਂ ਦੀ ਆਬਾਦੀ ਦੇ ਰਿਕਾਰਡ ਵਾਧੇ ਤੋਂ ਬਾਅਦ 1 ਜਨਵਰੀ, 2023 ਨੂੰ ਕੈਨੇਡਾ ਦੀ ਆਬਾਦੀ 39,566,248 ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਵਿਚ ਇਹ ਵੀ ਜੋੜਿਆ ਗਿਆ ਕਿ ਅੰਤਰਰਾਸ਼ਟਰੀ ਪ੍ਰਵਾਸ ਦਰਜ ਕੀਤੇ ਲਗਭਗ ਸਾਰੇ ਵਾਧੇ ਜਾਂ 95.9 ਪ੍ਰਤੀਸ਼ਤ ਲਈ ਜ਼ਿੰਮੇਵਾਰ ਹੈ। ਕੈਨੇਡਾ 2022 ਵਿੱਚ ਆਬਾਦੀ ਵਾਧੇ ਲਈ ਜੀ 7 ਦੇਸ਼ਾਂ ਵਿੱਚ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਕੈਨੇਡਾ ਦੀ ਜਨਸੰਖਿਆ ਵਾਧਾ ਦਰ ਇਸ ਨੂੰ ਦੁਨੀਆ ਦੇ ਸਿਖਰਲੇ 20 ਵਿਚ ਪਾ ਦੇਵੇਗੀ।
2022 ਦੌਰਾਨ ਕੈਨੇਡਾ ਦੀ ਆਬਾਦੀ 10 ਲੱਖ ਤੋਂ ਟੱਪੀ

Comment here