ਖਬਰਾਂਖੇਡ ਖਿਡਾਰੀ

2022 ਦਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ ਈਸ਼ਾਨ ਕਿਸ਼ਨ

ਬੈਂਗਲੌਰ-ਆਈਪੀਐਲ 2022 ਨਿਲਾਮੀ ਵਿੱਚ ਸਭ ਤੋਂ ਵੱਧ ਨਜ਼ਰਾਂ ਵਾਲੇ ਖਿਡਾਰੀਆਂ ਵਿੱਚੋਂ ਇੱਕ ਭਾਰਤ ਦਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਸੀ। 23 ਸਾਲਾ ਹਮਲਾਵਰ ਬੱਲੇਬਾਜ਼ ਇਸ ਵਾਰ ਦੀ ਆਈਪੀਐਲ ਨਿਲਾਮੀ ਵਿੱਚ ਸਭ ਤੋਂ ‘ਹੌਟ ਪਿਕ’ ਮੰਨਿਆ ਜਾ ਰਿਹਾ ਸੀ, ਜਿਸ ਲਈ ਫ੍ਰੈਂਚਾਇਜ਼ੀ ਵਿਚਾਲੇ ਸਖ਼ਤ ਮੁਕਾਬਲੇ ਦੀ ਭਵਿੱਖਬਾਣੀ ਕੀਤੀ ਜਾ ਰਹੀ ਸੀ। ਆਖਿਰ ਅਜਿਹਾ ਹੀ ਹੋਇਆ। ਈਸ਼ਾਨ ਕਿਸ਼ਨ ਨੂੰ ਮੁੰਬਈ ਇੰਡੀਅਨਜ਼ ਨੇ 15.25 ਕਰੋੜ ਰੁਪਏ ਦੀ ਉੱਚ ਕੀਮਤ ‘ਤੇ ਖਰੀਦਿਆ ਹੈ । ਇਸ ਨਾਲ ਉਹ ਆਈਪੀਐਲ ਨਿਲਾਮੀ 2022 ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਨਿਲਾਮੀ ਵਿੱਚ ਵਿਕਣ ਵਾਲਾ ਦੂਜਾ ਸਭ ਤੋਂ ਮਹਿੰਗਾ ਭਾਰਤੀ ਵੀ ਹੈ। ਭਾਰਤੀ ਟੀਮ ਵਿੱਚ ਦਾਖ਼ਲ ਹੋਏ ਇਸ ਖੱਬੇ ਹੱਥ ਦੇ ਬੱਲੇਬਾਜ਼ ਨੂੰ ਮੁੰਬਈ ਇੰਡੀਅਨਜ਼ ਨੇ ਪਿਛਲੇ ਸਾਲ ਹੀ ਰਿਲੀਜ਼ ਕੀਤਾ ਸੀ। ਮੁੰਬਈ ਇੰਡੀਅਨਜ਼ ਨੇ ਈਸ਼ਾਨ ਕਿਸ਼ਨ ਲਈ ਪਹਿਲੀ ਬੋਲੀ ਲਗਾਈ ਸੀ। ਫਿਰ ਪੰਜਾਬ ਕਿੰਗਜ਼ ਨੇ ਸੱਟਾ ਖੇਡਿਆ। ਇਸ ਕਾਰਨ ਬੋਲੀ ਤੁਰੰਤ ਛੇ ਕਰੋੜ ਤੱਕ ਪਹੁੰਚ ਗਈ। ਫਿਰ ਗੁਜਰਾਤ ਟਾਈਟਨਸ ਨੇ ਬਾਜ਼ੀ ਲਗਾਈ ਅਤੇ 10 ਕਰੋੜ ਦੀ ਬੋਲੀ ਪਾਰ ਕਰ ਲਈ। ਇਸ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਦੌੜ ਵਿੱਚ ਸ਼ਾਮਲ ਹੋਈ। ਮੁੰਬਈ ਅਤੇ ਹੈਦਰਾਬਾਦ ਵਿਚਾਲੇ ਫਸਵਾਂ ਮੁਕਾਬਲਾ ਸੀ। ਪਰ ਅੰਤ ਵਿੱਚ ਮੁੰਬਈ ਨੇ ਜਿੱਤ ਦਰਜ ਕੀਤੀ ਅਤੇ ਈਸ਼ਾਨ ਕਿਸ਼ਨ ਨੂੰ 15.25 ਕਰੋੜ ਰੁਪਏ ਵਿੱਚ ਲਿਆ। ਇਸ਼ਾਨ ਕਿਸ਼ਨ, ਭਾਰਤੀ ਕ੍ਰਿਕਟ ਦੇ ਭਵਿੱਖ ਦੇ ਸਭ ਤੋਂ ਚਮਕਦਾਰ ਸਿਤਾਰਿਆਂ ਵਿੱਚੋਂ ਇੱਕ ਹੈ। ਉਸ ਨੇ ਇਸ ਨਿਲਾਮੀ ਵਿੱਚ ਆਪਣੀ ਬੇਸ ਪ੍ਰਾਈਸ ਸਭ ਤੋਂ ਉੱਚੀ ਬਰੈਕਟ ਵਿੱਚ ਰੱਖੀ ਸੀ – ਯਾਨੀ 2 ਕਰੋੜ ਰੁਪਏ।

Comment here