ਅਪਰਾਧਸਿਆਸਤਖਬਰਾਂ

2018-2020 ਦੌਰਾਨ ਬਿਹਾਰ ਚ ਸਭ ਤੋਂ ਵੱਧ ਦੰਗੇ ਹੋਏ

ਨਵੀਂ ਦਿੱਲੀ– ਗ੍ਰਹਿ ਮੰਤਰੀ ਨਿਤਿਆਨੰਦ ਰਾਏ ਨੇ ਉੱਚ ਸਦਨ ਨੂੰ ਇਕ ਪ੍ਰਸ਼ਨ ਦੇ ਲਿਖਤੀ ਉੱਤਰ ‘ਚ ਦੱਸਿਆ ਕਿ ਸਾਲ 2018 ਤੋਂ 2020 ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਫਿਰਕੂ ਦੰਗਿਆਂ ਦੇ ਕੁੱਲ 1,807 ਮਾਮਲੇ ਦਰਜ ਕੀਤੇ ਗਏ ਸ ਅਤੇ 8,565 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਵਿੱਚ ਸਭ ਤੋਂ ਵਧ ਮਾਮਲੇ ਬਿਹਾਰ ‘ਚ ਦਰਜ ਕੀਤੇ ਗਏ। ਰਾਏ ਨੇ ਦੱਸਿਆ ਕਿ ਦੰਗਿਆਂ ਦੇ 419 ਮਾਮਲੇ ਦਰਜ ਕਰ 2,777 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ‘ਚੋਂ 2,316 ਲੋਕਾਂ ਖਿਲਾਫ਼ ਦੋਸ਼ ਪੱਤਰ ਦਾਖ਼ਲ ਕਰ 62 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਬਿਹਾਰ ਤੋਂ ਬਾਅਦ ਮਹਾਰਾਸ਼ਟਰ ਅਤੇ ਹਰਿਆਣਾ ਦਾ ਸਥਾਨ ਰਿਹਾ। ਉਨ੍ਹਾਂ ਦੱਸਿਆ ਕਿ ਦੇਸ਼ ‘ਚ ਸਾਲ 2018 ‘ਚ ਫਿਰਕੂ ਦੰਗਿਆਂ ਦੇ 512 ਮਾਮਲੇ, 2019 ‘ਚ 438 ਮਾਮਲੇ ਅਤੇ 2020 ‘ਚ 857 ਮਾਮਲੇ ਦਰਜ ਕੀਤੇ ਗਏ ਸਨ ਅਤੇ 2018 ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ 4,097 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤਹਿਤ, ਦੰਗਿਆਂ ਲਈ 2018 ‘ਚ 200 ਲੋਕਾਂ ਨੂੰ, 2019 ‘ਚ 332 ਲੋਕਾਂ ਨੂੰ ਅਤੇ 2020 ‘ਚ 229 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਅਨੁਸਾਰ ਮਹਾਰਾਸ਼ਟਰ ‘ਚ 2018 ਤੋਂ 2020 ਦੌਰਾਨ ਦੰਗਿਆਂ ਦੇ 167 ਮਾਮਲੇ ਦਰਜ ਕਰ 1,332 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 1,324 ਲੋਕਾਂ ਵਿਰੁੱਧ ਦੋਸ਼ ਪੱਤਰ ਦਾਖ਼ਲ ਕੀਤੇ ਗਏ ਹਨ ਜਿਸ ’ਚੋਂ 10 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਰਾਏ ਅਨੁਸਾਰ, ਹਰਿਆਣਾ ‘ਚ ਇਨ੍ਹਾਂ ਤਿੰਨ ਸਾਲਾਂ ‘ਚ ਦੰਗਿਆਂ ਦੇ 146 ਮਾਮਲੇ ਦਰਜ ਕੀਤੇ ਗਏ ਅਤੇ 294 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਸਾਰਿਆਂ ਵਿਰੁੱਧ ਦੋਸ਼ ਪੱਤਰ ਦਾਖ਼ਲ ਕੀਤੇ ਗਏ ਅਤੇ ਤਿੰਨ ਨੂੰ ਦੋਸ਼ੀ ਠਹਿਰਾਇਆ ਗਿਆ।

Comment here