ਸਿਰਸਾ-ਹਰਿਆਣਾ ਹਾਈ ਕੋਰਟ ਨੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਪੈਰੋਲ ਰੱਦ ਕਰਨ ਨੂੰ ਲੈ ਕੇ ਇਕ ਵਕੀਲ ਦੀ ਪਟੀਸ਼ਨ ਨੂੰ ਬੀਤੇ ਸੋਮਵਾਰ ਨੂੰ ਰੱਦ ਕਰ ਦਿੱਤੀ ਸੀ। ਡੇਰਾ ਮੁਖੀ ਇਕ ਪੱਤਰਕਾਰ ਅਤੇ ਪੈਰੋਕਾਰ ਦੇ ਕਤਲ ਸਮੇਤ ਹੋਰ ਮਾਮਲਿਆਂ ਵਿਚ ਸੁਨਾਰੀਆ ਜੇਲ੍ਹ ਵਿਚ ਬੰਦ ਹੈ, ਜਿਸ ਨੂੰ ਜੇਲ੍ਹ ਪ੍ਰਸ਼ਾਸਨ ਤੋਂ ਪਿਛਲੀ 15 ਅਕਤੂਬਰ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ। ਪੈਰੋਲ ਮਿਲਣ ਤੋਂ ਬਾਅਦ ਡੇਰਾ ਮੁਖੀ ਉੱਤਰ ਪ੍ਰਦੇਸ਼ ਦੇ ਬਰਨਾਵਾ ਸਥਿਤ ਡੇਰਾ ਬਰਾਂਚ ’ਵਿਚ ਰੁਕਿਆ ਹੈ ਅਤੇ ਇੱਥੋਂ ਦੇਸ਼-ਵਿਦੇਸ਼ ਦੇ ਆਪਣੇ ਪੈਰੋਕਾਰਾਂ ਨਾਲ ਆਨਲਾਈਨ ਰੂ-ਬ-ਰੂ ਹੋ ਰਿਹਾ ਹੈ। ਦੱਸਣਯੋਗ ਹੈ ਕਿ ਗੁਰਮੀਤ ਰਾਮ ਰਹੀਮ ਡੇਰਾ ਦੇ ਸਿਰਸਾ ਸਥਿਤ ਹੈੱਡਕੁਆਰਟਰ ਵਿਚ ਆਪਣੇ ਆਸ਼ਰਮ ’ਤੇ ਦੋ ਸਾਧਵੀਆਂ ਨਾਲ ਯੌਨ ਸ਼ੌਸ਼ਣ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਅਗਸਤ 2017 ਵਿਚ ਸੀ. ਬੀ. ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਗੁਰਮੀਤ ਰਾਮ ਰਹੀਮ ਨੂੰ 2002 ਵਿਚ ਡੇਰਾ ਪ੍ਰਬੰਧਕ ਰੰਜੀਤ ਸਿੰਘ ਦੇ ਕਤਲ ਦੀ ਸਾਜਿਸ਼ ਰੱਚਣ ਲਈ ਪਿਛਲੇ ਸਾਲ 4 ਹੋਰ ਲੋਕਾਂ ਨਾਲ ਦੋਸ਼ੀ ਠਹਿਰਾਇਆ ਗਿਆ ਸੀ।
ਹਾਈ ਕੋਰਟ ਨੇ ਰਾਮ ਰਹੀਮ ਪੈਰੋਲ ਪਟੀਸ਼ਨ ਕੀਤੀ ਰੱਦ

Comment here