ਸਿਆਸਤਖਬਰਾਂਚਲੰਤ ਮਾਮਲੇ

ਸ੍ਰੀ ਮੁਕਤਸਰ ਸਾਹਿਬ ‘ਚ ਜਲਘਰ ਦੀਆਂ ਟੂਟੀਆਂ ‘ਚ ਆ ਰਿਹਾ ਕਾਲਾ ਪਾਣੀ

ਸ੍ਰੀ ਮੁਕਤਸਰ ਸਾਹਿਬ-ਇਹ ਜ਼ੋ ਕਾਲੇ ਰੰਗ ਦਾ ਪਾਣੀ ਤੁਸੀ ਜਲਘਰ ਦੀਆਂ ਨਲਾਂ ਵਿਚ ਆਉਂਦਾ ਦੇਖ ਰਹੇ ਹੋ ਇਹ ਪਾਣੀ ਸਿੱੱਧਾ ਜਲਘਰ ਤੋਂ ਸਪਲਾਈ ਹੋ ਰਿਹਾ ਹੈ। ਦਸ ਦੇਈਏ ਕਿ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਕਈ ਖੇਤਰਾਂ ਵਿਚ ਅਜਿਹਾ ਪਾਣੀ ਹੀ ਜਲਘਰ ਦੀਆਂ ਟੂਟੀਆਂ ਰਾਹੀ ਸਿੱਧਾ ਘਰਾਂ ਵਿਚ ਆ ਰਿਹਾ ਹੈ। ਇਹ ਪਾਣੀ ਜਿਸ ਵਿਚ ਸੀਵਰੇਜ਼ ਦਾ ਪਾਣੀ ਮਿਕਸ ਹੈ ਪੀਣਾ ਤਾਂ ਦੂਰ ਦੀ ਗੱਲ ਸਗੋ ਆਮ ਜਰੂਰਤਾਂ ਕੱਪੜੇ ਅਤੇ ਭਾਂਡੇ ਧੌਣ ਲਈ ਵੀ ਨਹੀਂ ਵਰਤਿਆ ਜਾ ਸਕਦਾ। ਦਸ ਦੇਈਏ ਕਿ ਸੇਮ ਦੀ ਮਾਰ ਹੇਠ ਰਹੇ ਸ੍ਰੀ ਮੁਕਤਸਰ ਸਾਹਿਬ ਖੇਤਰ ਦਾ ਧਰਤੀ ਹੇਠਲਾ ਪਾਣੀ ਵੀ ਮਾੜਾ ਹੈ ਅਤੇ ਦੂਜੇ ਪਾਸੇ ਜਲਘਰ ਤੋਂ ਸਪਲਾਈ ਹੋ ਰਿਹਾ ਇਹ ਪਾਣੀ ਜਿਸ ਦੇ ਉੱਤੇ ਬਣ ਰਹੀ ਝੱਗ ਦੱਸਦੀ ਹੈ ਕਿ ਇਹ ਰੋਜਮਰ੍ਹਾਂ ਦੀਆਂ ਜਰੂਰਤਾਂ ਦਾ ਹੱਲ ਤਾਂ ਨਹੀਂ ਬਲਕਿ ਕਈ ਬਿਮਾਰੀਆਂ ਨੂੰ ਸੱਦਾ ਜਰੂਰ ਦੇ ਸਕਦਾ ਹੈ। ਉਧਰ ਸਮਾਜ ਸੇਵੀਆਂ ਨੇ ਇਸ ਹੱਲ ਦੀ ਮੰਗ ਕੀਤੀ ਹੈ ਤਾਂ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਜਲ ਸਪਲਾਈ ਦੀਆਂ ਪਾਇਪਾਂ ਕਾਫ਼ੀ ਪੁਰਾਣੀਆਂ ਹਨ ਜਿਸ ਕਾਰਨ ਸੀਵਰੇਜ਼ ਦੀ ਲੀਕੇਜ਼ ਨਾਲ ਇਹ ਪਾਣੀ ਮਿਕਸ ਹੋ ਜਾਂਦਾ ਹੈ।ਸਹੀਂ ਸਪਲਾਈ ਲਈ ਇਹ ਪਾਇਪ ਸਿਸਟਮ ਬਦਲਣ ਦੀ ਲੋੜ ਹੈ ਜ਼ੋ ਕਿ ਅਮ੍ਰਿੰਤ ਸਕੀਮ ਤਹਿਤ ਫੰਡ ਆਉਣ ਉਪਰੰਤ ਹੀ ਸੰਭਵ ਹੈ ਅਤੇ ਇਸ ਵਿਚ ਅਜੇ ਸਮਾਂ ਲੱਗੇਗਾ।

Comment here