ਨਵੀਂ ਦਿੱਲੀ-ਸੂਡਾਨ ‘ਚ ਫ਼ੌਜ ਅਤੇ ਇਕ ਨੀਮ ਫ਼ੌਜੀ ਸਮੂਹ ਦਰਮਿਆਨ ਸੱਤਾ ਹਾਸਲ ਕਰਨ ਲਈ ਭਿਆਨਕ ਸੰਘਰਸ਼ ਜਾਰੀ ਹੈ। ‘ਆਪਰੇਸ਼ਨ ਕਾਵੇਰੀ’ ਦੇ ਅਧੀਨ ਭਾਰਤ ਨੇ ਜੇਦਾ ‘ਚ ਪਾਰਗਮਨ ਸਹੂਲਤ ਸਥਾਪਤ ਕੀਤੀ ਹੈ। ਹਿੰਸਾ ਪ੍ਰਭਾਵਿਤ ਸੂਡਾਨ ਤੋਂ 186 ਭਾਰਤੀ ਵਾਪਸ ਪਰਤੇ ਹਨ। ਭਾਰਤ ਨੇ ਹਿੰਸਾ ਨੂੰ ਪ੍ਰਭਾਵਿਤ ਸੂਡਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਪਿਛਲੇ ਹਫ਼ਤੇ ‘ਆਪਰੇਸ਼ਨ ਕਾਵੇਰੀ’ ਸ਼ੁਰੂ ਕੀਤਾ ਸੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ,”ਆਪਰੇਸ਼ਨ ਕਾਵੇਰੀ ਦੇ ਅਧੀਨ ਭਾਰਤੀ ਨਾਗਰਿਕਾਂ ਦਾ ਆਉਣਾ ਜਾਰੀ। 186 ਯਾਤਰੀਆਂ ਨਾਲ ਇਕ ਜਹਾਜ਼ ਕੋਚੀ ਪਹੁੰਚਿਆ।” ਦੱਸਣਯੋਗ ਹੈ ਕਿ ਐਤਵਾਰ ਨੂੰ ਇਸ ਮੁਹਿੰਮ ਦੇ ਅਧੀਨ 229 ਭਾਰਤੀ ਬੈਂਗਲੁਰੂ ਪਹੁੰਚੇ ਸਨ, ਜਦੋਂ ਕਿ ਇਸ ਦੇ ਇਕ ਦਿਨ ਪਹਿਲੇ 365 ਭਾਰਤੀ ਨਾਗਰਿਕ ਦਿੱਲੀ ਆਏ। ਉੱਥੇ ਹੀ ਇਸ ਨਿਕਾਸੀ ਮੁਹਿੰਮ ਦੇ ਅਧੀਨ ਸ਼ੁੱਕਰਵਾਰ ਨੂੰ 2 ਜੱਥਿਆਂ ‘ਚ 754 ਨਾਗਰਿਕ ਭਾਰਤ ਪਰਤੇ ਸਨ।
ਅਧਿਕਾਰਤ ਅੰਕੜਿਆਂ ਅਨੁਸਾਰ, ਹੁਣ ਤੱਕ ਆਪਰੇਸ਼ਨ ਕਾਵੇਰੀ ਦੇ ਅਧੀਨ ਭਾਰਤ ਆਉਣ ਵਾਲੇ ਭਾਰਤੀਆਂ ਦੀ ਗਿਣਤੀ 2,140 ਹੋ ਗਈ ਹੈ। ‘ਆਪਰੇਸ਼ਨ ਕਾਵੇਰੀ’ ਦੇ ਅਧੀਨ ਭਾਰਤ ਨੇ ਜੇਦਾ ‘ਚ ਪਾਰਗਮਨ ਸਹੂਲਤ ਸਥਾਪਤ ਕੀਤੀ ਹੈ। ਸੂਡਾਨ ਤੋਂ ਕੱਢੇ ਜਾਣ ਤੋਂ ਬਾਅਦ ਭਾਰਤੀ ਨਾਗਰਿਕਾਂ ਨੂੰ ਸਾਊਦੀ ਅਰਬ ਦੇ ਇਸ ਸ਼ਹਿਰ ‘ਚ ਲਿਆਂਦਾ ਜਾ ਰਿਹਾ ਹੈ। ਭਾਰਤ ਨੇ ਸਾਊਦੀ ਅਰਬ ਦੇ ਸ਼ਹਿਰ ਜੇਦਾ ‘ਚ ਕੰਟਰੋਲ ਰੂਮ ਸਥਾਪਤ ਕੀਤਾ ਹੈ ਤਾਂ ਕਿ ਸੂਡਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ‘ਚ ਸਹੂਲਤ ਹੋ ਸਕੇ। ਸੂਡਾਨ ‘ਚ ਕਰੀਬ 3 ਹਜ਼ਾਰ ਭਾਰਤੀਆਂ ਨੂੰ ਕੱਢਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਸੂਡਾਨ ਤੋਂ ਨਿਕਾਸੀ ਮੁਹਿੰਮ ‘ਚ ਭਾਰਤੀ ਜਲ ਸੈਨਾ ਦੇ ਜਹਾਜ਼ ਆਈ.ਐੱਨ.ਐੱਸ. ਸੁਮੇਧਾ, ਆਈ.ਐੱਨ.ਐੱਸ. ਤੇਗ ਅਤੇ ਆਈ.ਐੱਨ.ਐੱਸ. ਤਰਕਸ਼ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਵੀ ਇਸ ‘ਚ ਸ਼ਾਮਲ ਹੈ। ਇਸ ਮੁਹਿੰਮ ਦੇ ਅਧੀਨ ਪੋਰਟ ਸੂਡਾਨ ਅਤੇ ਜੇਦਾ ‘ਚ ਜ਼ਰੂਰੀ ਆਧਾਰਭੂਤ ਢਾਂਚਾ ਤਿਆਰ ਕੀਤਾ ਗਿਆ ਹੈ।
ਸੂਡਾਨ ਤੋਂ 186 ਭਾਰਤੀਆਂ ਦਾ ਇਕ ਹੋਰ ਜੱਥਾ ਪਰਤਿਆ

Comment here